ਤੇਲੰਗਾਨਾ ਸੁਰੰਗ ਹਾਦਸੇ ‘ਚ ਪਿਛਲੇ 14 ਦਿਨਾਂ ਤੋਂ ਫਸਿਆ ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦਾ ਗੁਰਪ੍ਰੀਤ ਸਿੰਘ

8 ਮਾਰਚ 2025: ਤਰਨਤਾਰਨ (tarntaran) ਦੇ ਪਿੰਡ ਚੀਮਾਂ ਕਲਾ ਦਾ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਤੇਲੰਗਾਨਾ ਵਿਖੇ ਵਾਪਰੇ ਸੁਰੰਗ ਹਾਦਸੇ ਵਿੱਚ ਅੱਠ ਵਿਅਕਤੀ ਨਾਲ ਪਿੱਛਲੇ 14 ਦਿਨਾਂ ਤੋਂ ਸੁਰੰਗ ਵਿੱਚ ਫ਼ਸਿਆ ਹੋਇਆ ਹੈ, ਬੇਸ਼ੱਕ ਤੇਲੰਗਾਨਾ ਸਰਕਾਰ (Telangana sarkar) ਅਤੇ ਕੰਪਨੀ ਵੱਲੋਂ ਸੁਰੰਗ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਕੀਤੇ ਜਾ ਰਹੇ ਹਨ ਲੇਕਿਨ ਜਿਵੇਂ ਜਿਵੇਂ ਦਿਨ ਬੀਤ ਰਹੇ ਸੁਰੰਗ ਵਿੱਚ ਫਸੇ ਗੁਰਪ੍ਰੀਤ (gurpreet ) ਅਤੇ ਦੂਸਰੇ ਲੋਕਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ|

ਉਥੇ ਹੀ ਦੱਸ ਦੇਈਏ ਕਿ ਗੁਰਪ੍ਰੀਤ (gurpreet) ਦੇ ਪਰਿਵਾਰ ਵੱਲੋਂ ਹਰ ਸਮੇਂ ਵਾਹਿਗੁਰੂ ਅੱਗੇ ਹੱਥ ਜੋੜ ਕੇ ਉਸਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ, ਪਰਿਵਾਰ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਵੀ ਰੋਸ ਹੈ ਪਰਿਵਾਰ ਨੇ ਕਿਹਾ ਕਿ 14 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਾ ਹੀ ਕਿਸੇ ਸਰਕਾਰ ਅਤੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਉਨਾਂ ਪਾਸ ਪਹੁੰਚ ਕੇ ਉਨ੍ਹਾਂ ਦੀ ਸਾਰ ਲਈ ਹੈ |

ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੇਲੰਗਾਨਾ ਸਰਕਾਰ (Telangana sarkar)  ਨਾਲ ਰਾਹਤ ਕਾਰਜ ਤੇਜ ਕਰਨ ਦੀ ਗੱਲ ਕਰਕੇ ਗੁਰਪ੍ਰੀਤ ਅਤੇ ਉਸਦੇ ਸਾਥੀਆਂ ਨੂੰ ਜਲਦੀ ਸੁਰੰਗ ਵਿੱਚੋਂ ਬਾਹਰ ਕਢਵਾਉਣ ਵਿੱਚ ਮਦਦ ਕਰੇ ਗੋਰਤਲਬ ਹੈ ਕਿ ਗੁਰਪ੍ਰੀਤ ਘਰ ਵਿੱਚ ਕਮਾਉਣ ਵਾਲਾ ਇਕੱਲਾ ਹੀ ਵਿਅਕਤੀ ਹੈ ਉਸ ਦੀਆਂ 2 ਛੋਟੀਆਂ ਬੇਟੀਆਂ ਅਤੇ ਬਜ਼ੁਰਗ ਮਾਂ ਅਤੇ ਪਤਨੀ ਘਰ ਵਿੱਚ ਮੋਜੂਦ ਹਨ

ਉਧਰ ਪਿੰਡ ਦੇ ਸਰਪੰਚ ਮੋਹਨੀਸ ਕੁਮਾਰ ਮੋਨੂੰ ਨੇ ਕਿਹਾ ਕਿ ਉਸ ਵੱਲੋਂ ਆਪਣੇ ਖਰਚੇ ਤੇ ਦੋ ਵਾਰ ਪਿੰਡ ਦੇ ਵਿਅਕਤੀਆਂ ਨੂੰ ਤੇਲੰਗਾਨਾ (Telangana ) ਭੇਜਿਆ ਜਾ ਚੁੱਕਾ ਹੈ ਜਿਨ੍ਹਾਂ ਨੇ ਆ ਕੇ ਦੱਸਿਆ ਹੈ ਕਿ ਉਥੋਂ ਦੀ ਸਰਕਾਰ ਅਤੇ ਕੰਪਨੀ ਵੱਲੋਂ ਰਾਹਤ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਨੇ ਸਰਪੰਚ ਨੇ ਗਿੱਲਾ ਕੀਤਾ ਕੀ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਅਤੇ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰ ਹੁਣ ਤੱਕ ਪਰਿਵਾਰ ਦੀ ਸਾਰ ਲੈਣ ਪਹੁੰਚਿਆ ਹੈ|

Read More:  41 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਅੰਤਿਮ ਪੜਾਅ ‘ਤੇ, ਛੇਤੀ ਹੀ ਬਾਹਰ ਆ ਸਕਦੇ ਹਨ ਮਜ਼ਦੂਰ

 

Scroll to Top