July 7, 2024 6:32 pm
Gurjit Aujla

ਰਾਘਵ ਚੱਡਾ ਵੱਲੋਂ ਕੀਤੇ ਅੰਮ੍ਰਿਤਸਰ-ਲੰਡਨ ਫਲਾਈਟ ਦੇ ਦਾਅਵੇ ਦਾ ਗੁਰਜੀਤ ਔਜਲਾ ਵਲੋਂ ਵਿਰੋਧ

ਅੰਮ੍ਰਿਤਸਰ 16 ਜਨਵਰੀ 2023 : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਦਾਅਵਾ ਕੀਤਾ ਕਿ ਅੰਮ੍ਰਿਤਸਰ-ਲੰਡਨ ਫਲਾਈਟ ਆਮ ਆਦਮੀ ਪਾਰਟੀ ਦੇ ਯਤਨਾਂ ਨਾਲ ਸ਼ੁਰੂ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ (Gurjit Aujla) ਨੇ ਇਸ ਦਾ ਵਿਰੋਧ ਕੀਤਾ ਹੈ।

ਅੰਮ੍ਰਿਤਸਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਕਿਸੇ ਵੀ ਕਿਸੇ ਏਅਰਲਾਈਨਸ ਦੀ ਗੱਲ ਕਰਨੀ ਹੋਵੇ, ਤਾਂ ਸਾਨੂੰ ਸਭ ਨੂੰ ਪਹਿਲਾਂ ਕੇਂਦਰ ਨਾਲ ਗੱਲਬਾਤ ਕਰਕੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਬਣਾਉਣਾ ਪੈਂਦਾ ਹੈ ਉਸ ਤੋਂ ਬਾਅਦ ਕੋਈ ਵੀ ਹਵਾਈ ਜਹਾਜ਼ ਮਨਜ਼ੂਰੀ ਪ੍ਰਾਪਤ ਹੁੰਦੀ ਹੈ | ਉਨਾਂ ਨੇ ਕਿਹਾ ਕਿ 1982 ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਜਹਾਜ਼ ਨੇ ਉਡਾਣ ਭਰੀ ਸੀ, ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਰਾਘਵ ਚੱਡਾ ਵੱਲੋਂ ਲੋਕਾਂ ਨਾਲ ਝੂਠ ਬੋਲਿਆ ਜਾ ਰਿਹਾ ਹੈ|

ਉਨ੍ਹਾਂ (Gurjit Aujla) ਕਿਹਾ ਕਿ ਸੰਸਦ ਵਿਚ ਰਾਘਵ ਚੱਡਾ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਲੰਡਨ ਲਈ ਸਿੱਧੀ ਫਲਾਈਟ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਦੱਸ ਦੇਣਾ ਚਾਹੁੰਦਾ ਹਾਂ ਕੀ ਲਗਾਤਾਰ ਹੀ 2017 ਤੋਂ ਉਹ ਵਿਦੇਸ਼ ਤੋਂ ਅੰਮ੍ਰਿਤਸਰ ਏਅਰਪੋਰਟ ਤੇ ਫਲਾਈਟ ਸਿੱਧੀ ਉਤਾਰਨ ਲਈ ਯਤਨ ਕਰ ਰਹੇ ਹਨ ਲੇਕਿਨ ਰਾਘਵ ਚੱਡਾ ਬਿਨਾਂ ਕੰਮ ਕੀਤਿਆਂ ਹੀ ਆਪਣੇ ‘ਤੇ ਕਰੇਡੀਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ |

ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਪ੍ਰੈਸ ਵਾਰਤਾ ਕਰਕੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਉੱਤੇ ਸਵਾਲ ਖੜੇ ਕੀਤੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਜੋ ਸਰਕਾਰ ਬਣੀ ਹੈ ਹੁਣ ਝੂਠ ਦੀ ਰਾਜਨੀਤੀ ਅਤੇ ਸਿਰਫ ਤੇ ਸਿਰਫ ਬਿਆਨਾਂ ਦੀ ਰਾਜਨੀਤੀ ਬਣ ਕੇ ਰਹਿ ਗਈ ਹੈ | ਉਨ੍ਹਾਂ ਨੇ ਕਿਹਾ ਕਿ 2017 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵੱਲੋਂ ਬਹੁਤ ਸਾਰੇ ਯਤਨ ਅੰਮ੍ਰਿਤਸਰ ਦੀ ਇਸ ਲੜਾਈ ਵਾਸਤੇ ਕੀਤੇ ਜਾ ਰਹੇ ਹਨ ਅਤੇ ਉਹ ਕੇਂਦਰੀ ਮੰਤਰੀ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਇਸ ਸੰਬੰਧੀ ਸਾਰੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਹੈ |ਉਨ੍ਹਾਂ ਨੇ ਕਿਹਾ ਕਿ ਰਾਘਵ ਚੱਡਾ ਨੂੰ ਲੋਕਾਂ ਦੀ ਸਹੂਲਤ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ |