Gurdaspur State University

ਗ੍ਰੈਜੂਏਟਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਗੁਰਦਾਸਪੁਰ ਸਟੇਟ ਯੂਨੀਵਰਸਿਟੀ ਸ਼ੁਰੂ ਕਰਵਾਉਣ ਆਧੁਨਿਕ ਕੋਰਸ: ਹਰਜੋਤ ਬੈਂਸ

ਚੰਡੀਗੜ੍ਹ, 12 ਜੁਲਾਈ 2025: ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਨੂੰ ਸੂਬੇ ‘ਚ ਉੱਚ ਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਬਣਾਉਣ ਦੇ ਉਦੇਸ਼ ਨਾਲ ਇਸ ਅਕਾਦਮਿਕ ਸੈਸ਼ਨ ਤੋਂ ਯੂਨੀਵਰਸਿਟੀ ‘ਚ ਆਧੁਨਿਕ ਅਤੇ ਉੱਦਮਤਾ-ਅਧਾਰਤ ਕੋਰਸ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਭਵਿੱਖ ਲਈ ਤਿਆਰ ਗ੍ਰੈਜੂਏਟਾਂ ਨੂੰ ਤਿਆਰ ਕੀਤਾ ਜਾ ਸਕੇ।

ਹਰਜੋਤ ਸਿੰਘ ਬੈਂਸ ਨੇ ਆਪਣੇ ਦਫ਼ਤਰ ‘ਚ ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੀ ਦੂਜੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀ-ਕੇਂਦ੍ਰਿਤ ਸਿੱਖਣ ਦੇ ਮਾਹੌਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਸਿੱਖਿਆ ਮੰਤਰੀ ਨੇ ਦਾਖਲਿਆਂ ‘ਚ ਵਾਧੇ ਅਤੇ ਰਣਨੀਤਕ ਯੋਜਨਾਬੰਦੀ ‘ਤੇ ਜ਼ੋਰ ਦਿੰਦਿਆਂ ਯੂਨੀਵਰਸਿਟੀ ‘ਚ ਦਾਖਲਿਆਂ ‘ਚ ਹੋਰ ਵਾਧੇ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਰਣਨੀਤਕ ਯੋਜਨਾਵਾਂ ਬਣਾਉਂਦੇ ਸਮੇਂ ਦਾਖਲੇ ਦੇ ਰੁਝਾਨਾਂ ਦਾ ਵਿਸਤ੍ਰਿਤ ਅਤੇ ਸਹੀ ਡੇਟਾ ਤਿਆਰ ਕੀਤਾ ਜਾਵੇ |

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਜ਼ਰੂਰਤਾਂ ਅਨੁਸਾਰ ਨੌਕਰੀ ਅਤੇ ਤਕਨੀਕੀ ਦ੍ਰਿਸ਼ਟੀਕੋਣ ਤੋਂ ਹੁਨਰਮੰਦ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ ਅਤੇ ਫਿਨਟੈਕ ਵਰਗੇ ਉੱਨਤ ਪ੍ਰੋਗਰਾਮਾਂ ਨੂੰ ਅਕਾਦਮਿਕ ਕੋਰਸਾਂ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈਇਸਦੇ | ਇਸਦੇ ਨਾਲ ਹੀ ਉਦਯੋਗਪਤੀਆਂ, ਵਾਈਸ ਚਾਂਸਲਰ, ਪ੍ਰਮੁੱਖ ਸੰਸਥਾਵਾਂ ਦੇ ਡਾਇਰੈਕਟਰ, ਵਿਸ਼ਾ ਮਾਹਰਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਯੂਨੀਵਰਸਿਟੀ ‘ਚ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰ ਸਕਣ, ਉਨ੍ਹਾਂ ਦੀ ਅਕਾਦਮਿਕ ਸਮਝ ਨੂੰ ਵਧਾ ਸਕਣ ਅਤੇ ਉਨ੍ਹਾਂ ਨੂੰ ਜ਼ਿੰਦਗੀ ‘ਚ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰ ਸਕਣ।

ਹਰਜੋਤ ਸਿੰਘ ਬੈਂਸ ਨੇ ਵਿਆਪਕ ਫੈਕਲਟੀ ਸਿਖਲਾਈ ਅਤੇ ਵਿਕਾਸ ਪ੍ਰੋਗਰਾਮਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਖੋਜ ਕਿਸੇ ਵੀ ਯੂਨੀਵਰਸਿਟੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਇਸਦੀ ਗੁਣਵੱਤਾ ਅਤੇ ਪਛਾਣ ਨੂੰ ਦਰਸਾਉਂਦਾ ਹੈ। ਉਨ੍ਹਾਂ ਯੂਨੀਵਰਸਿਟੀ ਨੂੰ ਖੇਤਰੀ ਅਧਾਰ ‘ਤੇ ਖੋਜ ਖੇਤਰਾਂ ਦੀ ਪਛਾਣ ਕਰਨ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜਿਹੀ ਖੋਜ ਕਰਨ ਦੀ ਅਪੀਲ ਕੀਤੀ ਜੋ ਸਿੱਧੇ ਤੌਰ ‘ਤੇ ਸਥਾਨਕ ਭਾਈਚਾਰੇ ਨੂੰ ਲਾਭ ਪਹੁੰਚਾਏ ਅਤੇ ਖੇਤਰੀ ਵਿਕਾਸ ‘ਚ ਮੱਦਦ ਕਰੇ।

Read More: ਮਿਡ-ਡੇਅ ਮੀਲ ਸਟਾਫ ਨੂੰ 16 ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ: ਹਰਜੋਤ ਬੈਂਸ

Scroll to Top