Gurdaspur Police

ਗੁਰਦਾਸਪੁਰ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਦੀ 52 ਲੱਖ ਦੀ ਪ੍ਰਾਪਰਟੀ ਕੀਤੀ ਅਟੈਚ

ਚੰਡੀਗੜ੍ਹ,07 ਸਤੰਬਰ 2023: ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਹੈ| ਗੁਰਦਾਸਪੁਰ ਵਿੱਚ ਗੁਰਦਾਸਪੁਰ ਪੁਲਿਸ (Gurdaspur Police) ਨੇ ਤਿੰਨ ਨਸ਼ਾ ਤਸਕਰਾਂ ਦੀ 52 ਲੱਖ 18 ਹਜ਼ਾਰ 204 ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਹੈ, ਜਿਨ੍ਹਾਂ ਉਪਰ ਐਨਡੀਪੀ ਦੇ ਵੱਖ-ਵੱਖ ਮਾਮਲੇ ਦਰਜ ਸਨ। ਇਸ ਸੰਬੰਧੀ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਚੰਦਰ ਓਮ ਪ੍ਰਕਾਸ਼ ਵੱਲੋਂ ਪ੍ਰੈਸ ਕਾਨਫ਼ਰੈਂਸ ਦੌਰਾਨ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਨਸ਼ਾ ਸਮੱਗਰਾ ਉਪਰ ਸ਼ਿਕੰਜਾ ਕੱਸਣ ਲਈ ਉਹਨਾਂ ਦੀ ਪ੍ਰਾਪਰਟੀ ਐਟਚ ਕਰਨ ਲਈ ਕਿਹਾ ਗਿਆ ਸੀ।

ਜਿਸ ਦੇ ਤਹਿਤ ਗੁਰਦਾਸਪੁਰ (Gurdaspur Police) ਵਿੱਚ ਪਹਿਲੀ ਵਾਰ ਗੁਰਦਾਸਪੁਰ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਉਪਰ ਸ਼ਿਕੰਜਾ ਕੱਸਦਿਆਂ ਹੋਇਆ ਉਨ੍ਹਾਂ ਦੀ ਪ੍ਰਾਪਰਟੀ ਨੂੰ ਅਟੈਚ ਕੀਤੀ ਹੈ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜੋ ਪ੍ਰੋਪਟੀਆਂ ਅਟੈਚ ਹੋਈਆਂ ਹਨ ਉਹ ਪੂਰੇ ਪਰਸੀਜ਼ਰ ਨਾਲ ਅਟੈਚ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦੋਸ਼ੀ ਉਸਨੂੰ ਨਾ ਸੇਲ ਕਰ ਸਕਦਾ ਹੈ, ਨਾ ਉਸ ਉਪਰ ਕੋਈ ਲੋਨ ਲੈ ਸਕਦਾ ਹੈ ਉਹ ਪ੍ਰਾਪਟੀ ਬੇਕਾਰ ਹੋ ਜਾਂਦੀ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਕੇ 13 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅੱਟੇਚ ਦੀ ਕੀਤੀ ਜਾ ਸਕਦੀ ਹੈ |

Scroll to Top