July 5, 2024 12:55 am
Gurdaspur police

ਅਜਨਾਲਾ ਘਟਨਾਕ੍ਰਮ ਤੋਂ ਬਾਅਦ ਚੌਕੰਨੀ ਹੋਈ ਗੁਰਦਾਸਪੁਰ ਪੁਲਿਸ, ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਗੱਤਕੇ ਦੀ ਟ੍ਰੇਨਿੰਗ

ਗੁਰਦਾਸਪੁਰ 01, ਫ਼ਰਵਰੀ 2023: ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਹੁਣ ਪੁਲਿਸ ਕਰਮਚਾਰੀਆਂ ਨੂੰ ਦੰਗੇ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਟ੍ਰੇਨਿੰਗ ਵਿਚ ਜੇਕਰ ਪੁਲਿਸ ਕਰਮਚਾਰੀਆਂ ਉਪਰ ਪੱਥਰਬਾਜ਼ੀ ਜਾਂ ਫਿਰ ਲਾਠੀਆਂ,ਕਿਰਪਾਨਾਂ ਨਾਲ ਹਮਲਾ ਹੁੰਦਾ ਹੈ ਤਾਂ ਪੁਲਿਸ ਕਰਮਚਾਰੀਆਂ ਨੇ ਉਸ ਸਮੇਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਅਤੇ ਹਮਲਾ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਰੋਕਣਾ ਹੈ, ਉਸ ਦੀ ਟ੍ਰੇਨਿੰਗ ਪੁਲਿਸ ਲਾਈਨ ਗੁਰਦਾਸਪੁਰ (Gurdaspur police) ਵਿਖੇ ਦਿੱਤੀ ਗਈ ਹੈ | ਇਸ ਖ਼ਾਸ ਤੌਰ ਤੇ ਟ੍ਰੇਨਿੰਗ ਦੌਰਾਨ ਹਮਲੇ ਤੋਂ ਬਚਾਅ ਲਈ ਗੱਤਕੇ ਦੀ ਸਿਖਲਾਈ ਵੀ ਦਿੱਤੀ ਗਈ ਹੈ |

ਇਸ ਖ਼ਾਸ ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਦੱਸਿਆ ਕੀ ਅੱਜ ਪੁਲਿਸ ਲਾਈਨ ਗੁਰਦਾਸਪੁਰ (Gurdaspur police) ਵਿਖੇ ਪੁਲਿਸ ਕਰਮਚਾਰੀਆਂ ਨੂੰ ਦੰਗੇ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਖ਼ਾਸ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਧਰਨੇ ਵਰਗੀ ਜਾਂ ਫਿਰ ਦੰਗੇ ਵਰਗੀ ਸਥਿਤੀ ਬਣਾਈ ਗਈ ਅਤੇ ਬਾਅਦ ਵਿਚ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਉਸ ਸਮੇਂ ਆਪਣਾ ਬਚਾਅ ਕਰਦੇ ਹੋਏ ਵਿਗੜ ਰਹੇ ਹਲਾਤਾਂ ਨੂੰ ਕਿਸ ਤਰ੍ਹਾਂ ਸੁਧਾਰਨਾ ਹੈ |

ਜੇਕਰ ਉਨ੍ਹਾ ਉਪਰ ਡਾਂਗਾਂ, ਪੱਥਰਾਂ ਨਾਲ ਜਾਂ ਫਿਰ ਕ੍ਰਿਪਾਨਾਂ ਨਾਲ ਹਮਲਾ ਹੁੰਦਾ ਹੈ ਤਾਂ ਉਸ ਆਪਣਾ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ| ਇਸ ਲਈ ਪੁਲਿਸ ਕਰਮਚਾਰੀਆਂ ਨੂੰ ਗੱਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਭੀੜ ਨੂੰ ਤਿਤਰ-ਬਿਤਰ ਕਰਨ ਦੇ ਲਈ ਕਿਸ ਸਮੇਂ ਹੰਝੂ ਗੈਸ ਦੇ ਗੋਲੇ ਸੁੱਟਣੇ ਹਨ | ਇਹ ਸਾਰੀ ਟਰੇਨਿੰਗ ਮੌਕ ਡ੍ਰਿਲ ਵਿੱਚ ਦਿੱਤੀ ਗਈ ਹੈ |