22 ਨਵੰਬਰ 2024: ਗੁਰਦਾਸਪੁਰ (GURDASPUR) ਦੇ ਨਵੇਂ ਬੱਸ ਸਟੈਂਡ ਤੇ ਟਰਾਂਸਪੋਰਟਰਾਂ, ਡਰਾਈਵਰਾਂ ,ਕੰਡਕਟਰਾਂ ਨੇ ਬਿਨਾਂ ਰਜਿਸਟਰੇਸ਼ਨ ਅਤੇ ਟੈਕਸ (tax) ਦੇ ਚੱਲ ਰਹੇ ਰਿਕਸ਼ਾ ਵਾਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਈ ਰਿਕਸ਼ਾ (e-rickshaw )ਵਾਲਿਆਂ ਦੀ ਹੱਦ ਨਗਰ ਕੌਂਸਲ ਦੀ ਹੱਦ ਤੱਕ ਹੀ ਹੈ ਪਰ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਬੱਸ ਅੱਡਿਆ (busstand) ਤੋਂ ਸਵਾਰੀਆਂ ਚੁੱਕ ਕੇ ਪਿੰਡਾਂ ਵੱਲ ਵੀ ਲੈ ਜਾਂਦੇ ਹਨ।
ਇਥੋਂ ਤੱਕ ਹੀ ਨਹੀਂ ਬਲਕਿ ਰਿਕਸ਼ੇ ਵਾਲੇ ਦੂਰ ਤੱਕ ਸਥਿਤ ਕਲਾਨੌਰ ਤੇ ਕਾਹਨੂੰਵਾਨ ਜਿਹੇ ਇਲਾਕਿਆਂ ਵਿੱਚ ਵੀ ਈ ਰਿਕਸ਼ਾ ਵਾਲੇ ਸਵਾਰੀਆਂ ਲੈ ਕੇ ਜਾ ਰਹੇ ਹਨ, ਜਿਸ ਕਾਰਨ ਉਹਨਾਂ ਦੀ ਈ ਰਿਕਸ਼ਾ ਵਾਲਿਆਂ ਨਾਲ ਅਕਸਰ ਲੜਾਈ ਹੁੰਦੀ ਹੈ।
ਉਹਨਾਂ ਕਿਹਾ ਕੀ ਈ ਰਿਕਸ਼ਾ ਦਾ ਕੋਈ ਟੈਕਸ ਨਹੀਂ ਹੁੰਦਾ ਅਤੇ ਇਹ ਬਿਨਾਂ ਰਜਿਸਟਰੇਸ਼ਨ ਤੋਂ ਚਲਦੇ ਹਨ, ਨਾਲ ਹੀ ਟਰੈਫਿਕ ਸਮੱਸਿਆ ਤੇ ਦੁਰਘਟਨਾਵਾਂ ਦਾ ਵਿਕਾਰ ਮਰ ਰਹੇ ਹਨ ਪਰ ਉਹਨਾਂ ਦਾ ਸਭ ਤੋਂ ਵੱਡਾ ਰੋਸ ਹੈ ਕਿ ਇਹਨਾਂ ਈ ਰਿਕਸ਼ਾ ਵਾਲਿਆਂ ਵੱਲੋਂ ਪਿੰਡਾਂ ਅਤੇ ਦੂਰ ਦਰਾਜ ਇਲਾਕਿਆਂ ਵਿੱਚ ਵੀ ਜਾਣ ਕਾਰਨ ਟਰਾਂਸਪੋਰਟਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਉਹਨਾਂ ਲਈ ਮੁਲਾਜ਼ਮਾਂ ਦੀ ਤਨਖਾਹ ਦੇ ਨਾਲ ਮੁਸ਼ਕਲ ਹੋ ਗਿਆ ਹੈ।
ਬੱਸ ਸਟੈਂਡ ਦੇ ਬਾਹਰ ਰੋਸ ਜਾਹਰ ਕਰਦਿਆਂ ਟਰਾਂਸਪੋਰਟਰਾਂ ਨੇ ਦੱਸਿਆ ਕਿ ਉਹ ਹਜ਼ਾਰਾਂ ਰੁਪਿਆਂ ਦਾ ਟੈਕਸ ਭਰਦੇ ਹਨ ,ਆਪਣਾ ਪਰਮਿਟ ਲੈਂਦੇ ਹਨ ਅਤੇ ਹੋਰ ਵੀ ਕਈ ਖਰਚੇ ਹਨ, ਪਰ ਇਸ ਦੇ ਬਾਵਜੂਦ ਸਾਨੂੰ ਘਾਟਾ ਝੱਲਣਾ ਪੈ ਰਿਹਾ ਹੈ ਅਸੀਂ ਇੰਨੇ ਅਸਮਰਥ ਹੋ ਗਏ ਹਾਂ ਕਿ ਡਰਾਈਵਰਾਂ ਤੇ ਹੋਰ ਮੁਲਾਜ਼ਮਾਂ ਦੀਆਂ ਤਨਖਾਵਾਂ ਦੇਣ ਤੋਂ ਵੀ ਔਖੇ ਹੋ ਰਹੇ ਹਾ। ਇਸਦਾ ਕਾਰਨ ਈ ਰਿਕਸ਼ਾ ਚਾਲਕਾਂ ਵੱਲੋਂ ਪਿੰਡਾਂ ਵੱਲ ਰੁਖ ਕਰਨਾ ਹੈ। ਕਿਉਂਕਿ ਉਹ ਹੁਣ ਮਨਮਾਨੀਆ ਕਰਨ ਲੱਗ ਪਏ ਹਨ ਅਤੇ ਪਿੰਡਾਂ ਦੀਆਂ ਸਵਾਰੀਆਂ ਚੁੱਕ ਕੇ ਪਿੰਡਾਂ ਵੱਲ ਵੀ ਜਾਣ ਲੱਗ ਪਏ ਹਨ, ਪੁੱਛਣ ਤੇ ਲਗਾਤਾਰ ਉਨ੍ਹਾਂ ਨਾਲ ਲੜਾਈ ਝਗੜਾ ਕਰਦੇ ਹਨ।
ਇਸ ਬਾਰੇ ਕਈ ਵਾਰ ਆਰਟੀਓ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕੋਈ ਅਸਰ ਨਹੀਂ ਹੋਇਆ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਬਾਰੇ ਕੋਈ ਹੱਲ ਨਹੀਂ ਨਿਕਲਿਆ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।