ਗੁਰਦਾਸਪੁਰ, 12 ਮਈ 2025: ਗੁਰਦਾਸਪੁਰ (Gurdaspur) ‘ਚ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ (Tragic Accident) ‘ਚ ਸਕੂਟੀ ਸਵਾਰ ਜੋੜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਮ੍ਰਿਤਕ ਮ੍ਰਿਤਕ ਜੋੜੇ ਦੀ ਪਛਾਣ ਕਰਤਾਰ ਚੰਦ ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ ਵਜੋਂ ਹੋਈ ਹੈ।
ਇਹ ਹਾਦਸਾ ਦੀਨਾਨਗਰ ਥਾਣੇ ਅਧੀਨ ਪੈਂਦੇ ਪਿੰਡ ਝੰਡੇਝਕ ‘ਚ ਵਾਪਰਿਆ ਹੈ। ਮ੍ਰਿਤਕ ਜੋੜਾ ਪਿੰਡ ਰਾਵਲ ਦਾ ਰਹਿਣ ਵਾਲਾ ਸੀ। ਦੱਸਿਆ ਜੁਆ ਰਿਹਾ ਹੈ ਕਿ ਜੋੜਾ ਲੋਹਾਗੜ੍ਹ ਤੋਂ ਗੁਰਦਾਸਪੁਰ ਆ ਰਿਹਾ ਸੀ। ਉਹ ਆਪਣੀ ਧੀ ਨੂੰ ਮਿਲਣ ਤੋਂ ਬਾਅਦ ਇੱਕ ਰਿਸ਼ਤੇਦਾਰ ਕੋਲ ਜਾ ਰਿਹਾ ਸੀ।
ਜਦੋਂ ਉਹ ਪਿੰਡ ਝੰਡੇਝਕ ਦੇ ਨੇੜੇ ਪਹੁੰਚਿਆ ਤਾਂ ਉਨ੍ਹਾਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਮ੍ਰਿਤਕ ਕਰਤਾਰ ਚੰਦ ਇੱਕ ਸੇਵਾਮੁਕਤ ਫੌਜੀ ਸੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਕਾਰਪੀਓ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ (Tragic Accident) ਤੋਂ ਬਾਅਦ ਸਕੂਟਰ ਲਗਭਗ ਵੀਹ ਫੁੱਟ ਦੀ ਦੂਰੀ ‘ਤੇ ਡਿੱਗ ਗਿਆ ਅਤੇ ਜੋੜੇ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
Read More: ਤੇਜ਼ ਰਫ਼ਤਾਰ ਟਿੱਪਰ ਨੇ ਇੱਕ ਬਾਈਕ ਨੂੰ ਮਾਰੀ ਟੱਕਰ, ਬਾਈਕ ਸਵਾਰ ਦੀ ਮੌ.ਤ