4 ਜਨਵਰੀ 2025: ਅੰਮ੍ਰਿਤਸਰ (Amritsar Pathankot National Highway) ਪਠਾਨਕੋਟ ਨੈਸ਼ਨਲ ਹਾਈਵੇ ਤੇ ਏਅਰ (airforce) ਫੋਰਸ ਦੇ ਜਵਾਨ ਦੇ ਪਰਿਵਾਰ ਨਾਲ ਹਾਦਸਾ ਵਾਪਰਿਆ। ਦੱਸ ਦੇਈਏ ਜਵਾਨ ਆਪਣੇ ਪਰਿਵਾਰ ਸਮੇਤ ਕਾਰ ਤੇ ਜਾ ਰਿਹਾ ਸੀ ਕਿ ਧੁੰਦ (fog) ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਟਰੱਕ (truck) ਦੇ ਪਿੱਛੇ ਜਾ ਵੱਜੀ । ਹਾਦਸੇ ਦੌਰਾਨ ਜਵਾਨ ਦੀ ਪਤਨੀ ਪ੍ਰਨੀਤੀ ਕੁਮਾਰੀ ਜ਼ਖਮੀ ਹੋ ਗਈ ਹੈ|
ਜਦਕਿ ਓਹਨਾ ਦੇ ਨਾਲ ਦੋ ਬੱਚੇ ਵੀ ਸਨ ਜੋ ਬਾਲ-ਬਾਲ ਬਚ ਗਏ ਹਨ, ਉਥੇ ਹੀ ਜਵਾਨ ਦੀ ਪਤਨੀ ਦਾ ਗੁਰਦਾਸਪੁਰ (gurdaspur) ਦੇ ਸਿਵਲ ਹਸਪਤਾਲ (civil hospital) ਵਿੱਚ ਇਲਾਜ ਚੱਲ ਰਿਹਾ ਹੈ, ਦੱਸ ਦੇਈਏ ਕਿ ਜਵਾਨ ਗੋਲਕ ਕੁਮਾਰ ਸ਼੍ਰੀ ਨਗਰ ਵਿਚ ਤਾਇਨਾਤ ਹੈ|