Gurdaspur : ਡੇਰਾ ਬਾਬਾ ਨਾਨਕ ‘ਚ ਕਿਰਚ ਮਾਰ ਕੇ ਨੌਜਵਾਨ ਦਾ ਕ.ਤ.ਲ

2 ਅਕਤੂਬਰ 2024: ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ‘ਚ ਮੰਗਲਵਾਰ ਦੀ ਦੇਰ ਸ਼ਾਮ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਦਾਣਾ ਮੰਡੀ ਡੇਰਾ ਬਾਬਾ ਨਾਨਕ ‘ਚ ਹੋਏ ਨੌਜਵਾਨ ਦੇ ਕਤਲ ਨਾਲ ਕਸਬੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਵੱਜੋਂ ਹੋਈ ਹੈ।

 

ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਹੀ ਮ੍ਰਿਤਕ ਦੀ ਮਾ ਦਾ ਕਹਿਣਾ ਹੈ ਕੀ ਉਸ ਦੇ ਵੱਡੇ ਪੁੱਤਰ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਛੋਟੇ ਦਾ ਵੀ ਕਤਲ ਕਰ ਦਿੱਤਾ ਗਿਆ, ਅਤੇ ਕਤਲ ਕਰਨ ਵਾਲਾ ਵਡੇ ਪੁੱਤ ਦਾ ਦੋਸਤ ਹੈ ਕਾਰਨ ਕੀ ਹੈ ਇਹ ਤਾ ਪਤਾ ਨਹੀਂ ਉਥੇ ਹੀ ਮਾ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ|

 

ਉਧਰ ਹੀ ਡੀਐਸਪੀ ਨੇ ਦੱਸਿਆ ਕੀ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾ ਦੇ ਬਿਆਨਾ ਤੇ ਅਗਲੀ ਕਾਰਵਾਈ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ । ਇਹ ਵੀ ਸਾਮਣੇ ਆਇਆ ਹੈ ਕੀ ਇਸ ਨੌਜਵਾਨ ਦੇ ਵਡੇ ਭਰਾ ਦਾ ਕਰੀਬ 6 ਮਹੀਨੇ ਪਹਿਲਾ ਕਤਲ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਕਿਸੇ ਗੈਂਗਸਟਰ ਗਰੁੱਪ ਵਲੋ ਲਈ ਗਈ ਸੀ ।

 

Scroll to Top