Gurdaspur

ਗੁਰਦਾਸਪੁਰ: ਬਿਆਸ ਦਰਿਆ ‘ਚ ਪਾਣੀ ਵਧਣ ਕਾਰਨ ਕਈ ਪਿੰਡਾਂ ਦੇ ਖੇਤ ਡੁੱਬੇ, ਕਈ ਏਕੜ ਫਸਲ ਬਰਬਾਦ

ਗੁਰਦਾਸਪੁਰ ,15 ਅਗਸਤ 2023: ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਦੀਨਾਨਗਰ ਦੇ ਪਿੰਡ ਬਿਆਨਪੁਰ ਨੇੜੇ ਕਈ ਪਿੰਡਾਂ ਵਿੱਚ ਬਿਆਸ ਦਰਿਆ ਵਿੱਚ ਅਚਾਨਕ ਪਾਣੀ ਵਧਣ ਕਾਰਨ ਇਸ ਦੇ ਨੇੜਲੇ ਕਈ ਪਿੰਡਾਂ ਦੇ ਖੇਤ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਲੱਗਭਗ 200 ਏਕੜ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਲਗਾਏ ਕਰੈਸ਼ਰ ਵੀ ਪਾਣੀ ਵਿੱਚ ਡੁੱਬ ਗਏ ਹਨ |

ਜਿਸ ਕਾਰਨ ਇਨ੍ਹਾਂ ਦੀ ਮਸ਼ੀਨਰੀ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਸਬੰਧੀ ਕਰੈਸ਼ਰਾਂ ਦੇ ਮਾਲਕਾਂ ਅਤੇ ਉਥੇ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਦਰਿਆ ਵਿੱਚ ਅਚਾਨਕ ਪਾਣੀ ਆਉਣ ਨਾਲ ਸਾਡਾ ਕਾਫੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਦਰਿਆ ਨੂੰ ਡੂੰਘਾ ਕਰਵਾਏ ਤਾਂ ਜੋ ਕਰੈਸ਼ਰਾਂ ਅਤੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ | ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਕਾਰਨ ਖੇਤਾਂ ‘ਚ ਕਾਫ਼ੀ ਪਾਣੀ ਆ ਗਿਆ ਹੈ, ਜਿਸ ਕਾਰਨ ਸਾਡੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਕੀਤਾ ਜਾਵੇ |

Scroll to Top