Ferozepur firing case

ਫਿਰੋਜ਼ਪੁਰ ‘ਚ ਸੜਕ ‘ਤੇ ਸ਼ਰ੍ਹੇਆਮ ਚੱਲੀਆਂ ਗੋ.ਲੀਆਂ, ਟੈਟੂ ਬਣਾਉਣ ਆਏ ਨੌਜਵਾਨ ਦੀ ਮੌ.ਤ

ਫਿਰੋਜ਼ਪੁਰ, 05 ਜੂਨ 2025: Ferozepur firing case: ਫਿਰੋਜ਼ਪੁਰ ‘ਚ ਅੱਜ ਦਿਨ-ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਘਟਨਾ ਫਿਰੋਜ਼ਪੁਰ ਦੇ ਮੱਖੂ ਗੇਟ ਵਿਖੇ ਵਾਪਰੀ ਹੈ | ਇਸ ਗੋਲੀਕਾਂਡ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ | ਇਸ ਘਟਨਾ ਦੀਆਂ ਵੀਡੀਓ ਸਾਹਮਣੇ ਆਈਆਂ ਹਨ, ਜਿਸ ‘ਚ ਨੌਜਵਾਨ ਸ਼ਰ੍ਹੇਆਮ ਪਿਸਟਲ ਲੈ ਕੇ ਸੜਕ ‘ਤੇ ਘੁੰਮ ਰਹੇ ਹਨ ਅਤੇ ਗੋਲੀਆਂ ਚਲਾ ਰਹੇ ਹਨ |

Ferozepur firing case

ਇਸ ਘਟਨਾ ‘ਚ ਟੈਟੂ ਬਣਾਉਣ ਵਾਲੀ ਦੁਕਾਨ ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਇੱਕ ਆਸ਼ੂ ਮੌਂਗਾ ਨਾਮਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਫਿਲਹਾਲ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਰ ਗੋਲੀ ਚਲਾਉਣ ਵਾਲੇ ਨੌਜਵਾਨ ਕੌਣ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Read More: ਫਿਰੋਜ਼ਪੁਰ ਤੀਹਰੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਮੁਲਜਮ ਕਾਬੂ, ਹਥਿਆਰ ਬਰਾਮਦ

Scroll to Top