July 2, 2024 6:30 pm
Mansa

ਮਾਨਸਾ ‘ਚ ਬਦਮਾਸ਼ ਅਤੇ ਪੁਲਿਸ ਵਿਚਾਲੇ ਗੋਲੀਬਾਰੀ, ਪੁਲਿਸ ਵੱਲੋਂ ਜ਼ਖਮੀ ਬਦਮਾਸ਼ ਕਾਬੂ

ਚੰਡੀਗੜ੍ਹ, 15 ਦਸੰਬਰ 2023: ਪੰਜਾਬ ਦੇ ਮਾਨਸਾ (Mansa) ‘ਚ ਵੀਰਵਾਰ ਦੇਰ ਰਾਤ ਬਦਮਾਸ਼ ਅਤੇ ਪੁਲਿਸ ਵਿਚਾਲੇ ਮੁਕਾਬਲੇ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਪੁਲਿਸ ਹਿਰਾਸਤ ‘ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗੋਲੀਆਂ ਬਦਮਾਸ਼ ਪਰਮਜੀਤ ਸਿੰਘ ਪੰਮਾ ਵੱਲੋਂ ਚਲਾਈਆਂ ਗਈਆਂ ਸਨ । ਜਿਸ ਨੂੰ ਬੀਤੇ ਦਿਨ ਹੀ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫਤਾਰ ਕੀਤਾ ਸੀ। ਮੁਕਾਬਲੇ ਵਿੱਚ ਗੋਲੀ ਪੰਮਾ ਦੇ ਗਿੱਟੇ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਥਾਨਕ ਪੁਲਿਸ ਦੇ ਮੁਤਾਬਕ 26 ਨਵੰਬਰ ਨੂੰ ਮਾਨਸਾ (Mansa) ਦੇ ਸਿਟੀ ਥਾਣੇ ਵਿੱਚ 307 ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਤਿੰਨ ਮੁਲਜ਼ਮ ਸਨ। ਕੱਲ੍ਹ ਸੀਆਈਏ ਮਾਨਸਾ ਨੇ ਗੈਂਗਸਟਰ ਪੰਮਾ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਮਾ ਦੇ ਸਾਥੀਆਂ ਨੇ ਆਪਣੇ ਹਥਿਆਰ ਪੁਲੀਸ ਨੂੰ ਸੌਂਪ ਦਿੱਤੇ ਪਰ ਪੰਮਾ ਨੇ ਗੋਬਿੰਦਪੁਰਾ ਰੋਡ ’ਤੇ ਟੋਲ ਨੇੜੇ ਹਥਿਆਰ ਛੁਪਾਉਣ ਦੀ ਗੱਲ ਆਖੀ ।

ਰਾਤ ਸਮੇਂ ਸੀ.ਆਈ.ਏ ਦੀ ਟੀਮ ਨੇ ਸੁਰਜੀਤ ਸਿੰਘ ਦੀ ਨਿਗਰਾਨੀ ਹੇਠ ਪੰਮਾ ਨੂੰ ਸ੍ਰੀ ਗੋਬਿੰਦਪੁਰਾ ਰੋਡ ’ਤੇ ਟੋਲ ਨੇੜੇ ਕਾਬੂ ਕਰ ਲਿਆ। ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਪੰਮਾ ਨੇ ਆਪਣਾ ਛੁਪਾਇਆ ਹਥਿਆਰ ਕੱਢ ਲਿਆ ਅਤੇ ਪੁਲਿਸ ਹਵਾਲੇ ਕਰਨ ਦੀ ਬਜਾਏ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਕਰਾਸ ਫਾਇਰਿੰਗ ਕੀਤੀ। ਜਿਵੇਂ ਹੀ ਪੰਮਾ ਭੱਜ ਰਿਹਾ ਸੀ, ਪੁਲਿਸ ਟੀਮ ਨੇ ਉਸਦੇ ਗਿੱਟੇ ‘ਤੇ ਨਿਸ਼ਾਨਾ ਲਗਾਉਂਦੇ ਹੋਏ ਉਸ ‘ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੰਮਾ ਜ਼ਖਮੀ ਹੋ ਕੇ ਉਥੇ ਹੀ ਡਿੱਗ ਗਿਆ ਅਤੇ ਕਾਬੂ ਕਰ ਲਿਆ |