Gulabchand Kataria

Gulabchand Kataria: ਅੱਜ ਚੰਡੀਗੜ੍ਹ ਆਉਣਗੇ ਗੁਲਾਬਚੰਦ ਕਟਾਰੀਆ, ਭਲਕੇ ਪੰਜਾਬ ਦੇ ਨਵੇਂ ਰਾਜਪਾਲ ਵਜੋਂ ਚੁੱਕਣਗੇ ਸਹੁੰ

ਚੰਡੀਗੜ੍ਹ, 30 ਜੁਲਾਈ 2024: ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ (Gulabchand Kataria) ਅੱਜ ਚੰਡੀਗੜ੍ਹ ਆਉਣਗੇ | ਜਾਣਕਾਰੀ ਮੁਤਾਬਕ ਗੁਲਾਬਚੰਦ ਕਟਾਰੀਆ ਦੁਪਹਿਰ ਕਰੀਬ 3:30 ਵਜੇ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣਗੇ | ਇਸਤੋਂ ਬਾਅਦ ਯੂਟੀ ਗੈਸਟ ਹਾਊਸ ਅਤੇ ਫਿਰ ਰਾਜ ਭਵਨ ਜਾਣਗੇ। ਇਸਦੇ ਨਾਲ ਹੀ ਬਨਵਾਰੀ ਲਾਲ ਪੁਰੋਹਿਤ ਦਾ ਵਿਦਾਇਗੀ ਸਮਾਗਮ ਕਰਵਾਇਆ ਜਾਵੇਗਾ |

ਜਿਕਰਯੋਗ ਹੈ ਕਿ ਭਲਕੇ ਗੁਲਾਬਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕਣਗੇ | ਇਹ ਸਹੁੰ ਚੁੱਕ ਸਮਾਗਮ ਭਲਕੇ ਸਵੇਰ 10 ਵਜੇ ਹੋਵੇਗਾ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵੱਲੋਂ ਗੁਲਾਬਚੰਦ ਕਟਾਰੀਆ ਨੂੰ ਸਹੁੰ ਚੁਕਾਈ ਜਾਵੇਗੀ।

Scroll to Top