ਗੁਜਰਾਂਵਾਲਾ

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਭਲਕੇ ਕਰਵਾਇਆ ਜਾਵੇਗਾ ਪਰਵਾਸੀ ਸਾਹਿਤ ਸੰਮੇਲਨ

ਲੁਧਿਆਣਾ, 02 ਮਾਰਚ 2023: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਅਮਰੀਕਾ, ਕੈਨੇਡਾ, ਯੂ ਕੇ, ਆਸਟਰੇਲੀਆ ਤੇ ਹੋਰ ਮੁਲਕਾਂ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਦਾ ਵਿਸ਼ਾਲ ਕੌਮਾਂਤਰੀ ਸੰਮੇਲਨ 3 ਮਾਰਚ ਨੂੰ ਦੁਪਹਿਰ 12 ਵਜੇ ਤੋਂ ਆਰੰਭ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਕਰਨਗੇ।

ਇਸ ਪ੍ਰੋਗਰਾਮ ਵਿਚ ਵੱਖ ਵੱਖ ਮੁਲਕਾਂ ਵਿਚ ਵੱਸਦੇ 24 ਲੇਖਕ ਸ਼ਾਮਿਲ ਹੋਣਗੇ। ਪ੍ਰੋਗਰਾਮ ਦਾ ਉਦਘਾਟਨ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਕਰਨਗੇ। ਕਾਲਜ ਪ੍ਰਿੰਸੀਪਲ ਡਾਃ ਅਰਵਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਇਸ ਕਾਲਜ ਵਿਚ 2011 ਵਿਚ ਸਥਾਪਿਤ ਹੋਏ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬੀ ਲੇਖਕਾਂ, ਪੱਤਰਕਾਰਾਂ, ਸਭਿਆਚਾਰਕ ਕਾਮਿਆਂ ਤੇ ਕਲਾਕਾਰਾਂ ਨੂੰ ਜੋੜਿਆ ਜਾ ਰਿਹਾ ਹੈ।

ਪੰਜਾਬੀ ਵਿਭਾਗ ਦੀ ਮੁਖੀ ਪ੍ਰੋਃ ਸਰਨਜੀਤ ਕੌਰ ਤੇ ਪਰਵਾਸੀ ਸਾਹਿੱਤ ਕੇਂਦਰ ਦੀ ਕੋਆਰਡੀਨੇਟਰ ਡਾਃ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਉੱਘੇ ਪੰਜਾਬੀ ਲੇਖਕ ਜਰਨੈਲ ਸਿੰਘ ਸੇਖਾ (ਕੈਨੇਡਾ), ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ (ਅਮਰੀਕਾ), ਸਃ ਇੰਦਰਜੀਤ ਸਿੰਘ ਬੱਲ (ਕੈਨੇਡਾ), ਪ੍ਰੋ. ਸੁਰਜੀਤ ਸਿੰਘ ਕਾਉਂਕੇ (ਅਮਰੀਕਾ), ਗੁਰਬਚਨ ਸਿੰਘ ਚਿੰਤਕ (ਕੈਨੇਡਾ), ਰੇਡੀਓ ਪੰਜਾਬੀ ਲਹਿਰਾਂ ਦੇ ਮਾਲਕ ਸਃ ਸਤਿੰਦਰਪਾਲ ਸਿੰਘ ਸਿੱਧਵਾਂ (ਕੈਨੇਡਾ), ਚਰਚਾ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ (ਯੂ. ਕੇ.), ਇਸ ਕਾਲਿਜ ਦੇ ਪੁਰਾਣੇ ਵਿਦਿਆਰਥੀ ਸਃ ਨਿਰਮਲ ਸਿੰਘ ਕੰਧਾਲਵੀ (ਯੂ. ਕੇ.), ਬੀਬੀ ਸੁਰਜੀਤ ਕੌਰ ਸੈਕਰਾਮੈਂਟੋ,(ਅਮਰੀਕਾ), ਦਰਸ਼ਨ ਬੁਲੰਦਵੀ (ਯੂ. ਕੇ.), ਡਾ. ਮੁਹਿੰਦਰ ਸਿੰਘ ਰਾਏ(ਯੂ. ਕੇ.), ਹਰਦਮ ਸਿੰਘ ਮਾਨ (ਕੈਨੇਡਾ), ਪ੍ਰਸਿੱਧ ਪੰਜਾਬੀ ਲੋਕ ਗਾਇਕ ਤੇ ਕਵੀ ਸਰਬਜੀਤ ਚੀਮਾ (ਕੈਨੇਡਾ), ਸੁੰਦਰਪਾਲ ਰਾਜਾਸਾਂਸੀ (ਕੈਨੇਡਾ), ਟੀ ਵੀ ਚੈਨਲ ਸੰਚਾਲਕ ਬਲਵਿੰਦਰ ਸਿੰਘ ਬਾਜਵਾ (ਅਮਰੀਕਾ), ਨਾਟਕਕਾਰ ਨਾਹਰ ਸਿੰਘ ਔਜਲਾ (ਕੈਨੇਡਾ), ਇੰਦਰਜੀਤ ਸਿੰਘ ਗਰੇਵਾਲ (ਅਮਰੀਕਾ), ਅਮਨਜੀਤ ਕੌਰ ਸ਼ਰਮਾ (ਅਮਰੀਕਾ), ਬਾਜ਼ ਟੀ ਵੀ ਦੇ ਮਾਲਕ ਸਃ ਅਰਜੁਨ ਸਿੰਘ ਰਿਆੜ (ਅਮਰੀਕਾ), ਗੀਤਕਾਰ ਰੋਮੀ ਬੈਂਸ ਖਰਲਾਂ (ਅਮਰੀਕਾ) ਅਤੇ ਕਾਲਿਜ ਦੇ ਪੁਰਾਣੇ ਵਿਦਿਆਰਥੀ ਮਨਮੋਹਨ ਸਿੰਘ ਸਮਰਾ(ਪਰਾਇਮ ਏਸ਼ੀਆ (ਕੈਨੇਡਾ) ਪੰਜਾਬੀ ਕਵੀ ਮਦਨਦੀਪ ਬੰਗਾ(ਟੋਰੰਟੋ) ਤੇ ਦਰਸ਼ਨ ਸਿੰਘ ਜਟਾਣਾ( ਕੈਲਗਰੀ ) ਕੈਨੇਡਾ ਸ਼ਾਮਿਲ ਹੋਣਗੇ।

 

Scroll to Top