Rath yatra of Lord Jagannath

Gujarat: ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਹਾਦਸਾ, ਬਾਲਕੋਨੀ ਡਿੱਗਣ ਕਾਰਨ ਇੱਕ ਦੀ ਮੌਤ ਕਈ ਜ਼ਖਮੀ

ਚੰਡੀਗੜ੍ਹ, 20 ਜੂਨ 2023: ਗੁਜਰਾਤ ਦੇ ਦਰਿਆਪੁਰ ‘ਚ ਭਗਵਾਨ ਜਗਨਨਾਥ ਰਥ ਯਾਤਰਾ (Rath yatra of Lord Jagannath) ਦੌਰਾਨ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੱਥ ਯਾਤਰਾ ਦੌਰਾਨ ਇਕ ਇਮਾਰਤ ਦੀ ਬਾਲਕੋਨੀ ਡਿੱਗ ਗਈ, ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ, ਇਸਦੇ ਨਾਲ ਹੀ ਕਰੀਬ 11 ਜਣੇ ਜ਼ਖਮੀ ਹੋ ਗਏ। ਇਸ ਹਾਦਸੇ ‘ਚ ਤਿੰਨ ਬੱਚੇ ਵੀ ਜ਼ਖਮੀ ਹੋਏ ਹਨਮ ਇਨ੍ਹਾਂ ਸਾਰੀਆਂ ਦਾ ਇਲਾਜ ਨਜ਼ਦੀਕੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ | ਇਨ੍ਹਾਂ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ |

ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੀ ਹਾਲਤ ਕਾਫੀ ਖ਼ਸਤਾ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਨੋਟਿਸ ਦਿੱਤਾ ਗਿਆ ਸੀ ਜਾਂ ਨਹੀਂ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਡਿਆਨਾਕਾ ਨੇੜੇ ਇੱਕ ਪੁਰਾਣੇ ਘਰ ਦਾ ਮਾਲਕ ਤਿੰਨ ਹੋਰ ਰੱਥ ਯਾਤਰਾ ਦੇਖਣ ਲਈ ਖੜ੍ਹੇ ਸਨ। ਇਸ ਦੌਰਾਨ ਅਚਾਨਕ ਸਲੈਬ ਡਿੱਗ ਗਈ |

Scroll to Top