ਗੁਜਰਾਤ, 02 ਮਈ 2025: GT ਬਨਾਮ SRH: ਅੱਜ ਆਈਪੀਐਲ 2025 ਦੇ 51ਵੇਂ ਮੈਚ ‘ਚ ਗੁਜਰਾਤ ਟਾਈਟਨਜ਼ ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਅਹਿਮ ਮੁਕਾਬਲਾ ਹੋਵੇਗਾ | ਦੋਵੇਂ ਟੀਮਾਂ ਵਿਚਾਲੇ ਸ਼ਾਮ 7:30 ਵਜੇ ਮੈਚ ਅਹਿਮਦਾਬਾਦ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ |
ਹੈਦਰਾਬਾਦ ਅਤੇ ਗੁਜਰਾਤ ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ‘ਚ ਗੁਜਰਾਤ ਨੇ ਹੈਦਰਾਬਾਦ ਨੂੰ ਉਸਦੇ ਘਰੇਲੂ ਮੈਦਾਨ ‘ਤੇ 7 ਵਿਕਟਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਹੈਦਰਾਬਾਦ ਅਜੇ ਤੱਕ ਅਹਿਮਦਾਬਾਦ ‘ਚ ਗੁਜਰਾਤ ਵਿਰੁੱਧ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਹੈ।
ਗੁਜਰਾਤ ਟਾਈਟਨਜ਼ 12 ਅੰਕਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ, ਗੁਜਰਾਤ ਨੂੰ ਹੁਣ ਪਲੇਆਫ ਲਈ ਕੁਆਲੀਫਾਈ ਕਰਨ ਲਈ ਸਿਰਫ਼ ਦੋ ਮੈਚ ਜਿੱਤਣ ਦੀ ਲੋੜ ਹੈ। ਇਸ ਦੇ ਨਾਲ ਹੀ ਹੈਦਰਾਬਾਦ ਜੋ 6 ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ, ਇੱਕ ਹੋਰ ਹਾਰ ਨਾਲ ਪਲੇਆਫ ਦੀ ਦੌੜ ਤੋਂ ਬਾਹਰ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਿਆ ਜਾ ਸਕਦਾ ਹੈ।
ਆਈਪੀਐਲ ‘ਚ ਗੁਜਰਾਤ ਅਤੇ ਹੈਦਰਾਬਾਦ (GT ਬਨਾਮ SRH) ਵਿਚਕਾਰ 6 ਮੈਚ ਖੇਡੇ ਗਏ। ਗੁਜਰਾਤ ਨੇ 4 ਅਤੇ ਹੈਦਰਾਬਾਦ ਨੇ 1 ਜਿੱਤਿਆ, ਜਦੋਂ ਕਿ 1 ਮੈਚ ਬੇਸਿੱਟਾ ਰਿਹਾ। ਗੁਜਰਾਤ ਦੇ ਸਾਈਂ ਸੁਦਰਸ਼ਨ ਨੇ ਪੰਜ ਅਰਧ ਸੈਂਕੜੇ ਸਮੇਤ 456 ਦੌੜਾਂ ਬਣਾਈਆਂ ਹਨ। ਜਦੋਂ ਕਿ ਕਪਤਾਨ ਸੁਭਮਨ ਗਿੱਲ ਨੇ 389 ਦੌੜਾਂ ਬਣਾਈਆਂ ਹਨ ਅਤੇ ਜੋਸ ਬਟਲਰ ਨੇ 406 ਦੌੜਾਂ ਬਣਾਈਆਂ ਹਨ। ਹੇਨਰਿਕ ਕਲਾਸੇਨ ਹੈਦਰਾਬਾਦ ਲਈ ਸਭ ਤੋਂ ਵੱਧ ਸਕੋਰਰ ਹੈ। ਉਨ੍ਹਾਂ ਨੇ 9 ਮੈਚਾਂ ‘ਚ 288 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ, ਅਭਿਸ਼ੇਕ ਸ਼ਰਮਾ ਪਿਛਲੇ ਦੋ ਮੈਚਾਂ ਵਿੱਚ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਹੈ।
ਅਹਿਮਦਾਬਾਦ ਦੀ ਪਿੱਚ ਰਿਪੋਰਟ
ਅਹਿਮਦਾਬਾਦ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ, ਸਟੇਡੀਅਮ ਦੀ ਤੇਜ਼ ਆਊਟਫੀਲਡ ਵੀ ਬੱਲੇਬਾਜ਼ਾਂ ਦੀ ਮੱਦਦ ਮਿਲਦੀ ਹੈ। ਅਹਿਮਦਾਬਾਦ ‘ਚ ਉੱਚ ਸਕੋਰਿੰਗ ਮੈਚ ਦੇਖੇ ਜਾ ਸਕਦੇ ਹਨ। ਹੁਣ ਤੱਕ ਇੱਥੇ 39 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 18 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ, ਜਦੋਂ ਕਿ 21 ਮੈਚਾਂ ‘ਚ ਪਿੱਛਾ ਕਰਨ ਵਾਲੀ ਟੀਮ ਜਿੱਤੀ।
ਅਹਿਮਦਾਬਾਦ ‘ਚ ਮੌਸਮ ਦੇ ਹਾਲਾਤ
ਅੱਜ ਅਹਿਮਦਾਬਾਦ ‘ਚ ਬਹੁਤ ਗਰਮੀ ਰਹੇਗੀ, ਪਿਛਲੇ ਮੈਚ ਦੌਰਾਨ ਵੀ ਖਿਡਾਰੀਆਂ ਨੂੰ ਗਰਮੀ ਕਾਰਨ ਕਾਫ਼ੀ ਪਰੇਸ਼ਾਨ ਕੀਤਾ ਸੀ | ਕੁਝ ਖਿਡਾਰੀਆਂ ਨੂੰ ਗਰਮੀ ਕਾਰਨ ਮੈਦਾਨ ਤੋਂ ਬਾਹਰ ਜਾਂਦੇ ਦੇਖਿਆ ਗਿਆ | ਅਹਿਮਦਾਬਾਦ ‘ਚ ਤਾਪਮਾਨ 26 ਡਿਗਰੀ ਸੈਲਸੀਅਸ ਤੋਂ 44 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਇਸਦੇ ਨਾਲ ਹੀ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ।
Read More: MI ਬਨਾਮ RR Result: ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ 100 ਦੌੜਾਂ ਨਾਲ ਹਰਾਇਆ




