Punjab Kings

GT vs PBKS: ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਦੋਵੇਂ ਟੀਮਾਂ ‘ਚ ਕੀਤੇ ਬਦਲਾਅ

ਚੰਡੀਗੜ੍ਹ, 4 ਅਪ੍ਰੈਲ 2024: (IPL 2024) ਅੱਜ ਆਈ.ਪੀ.ਐੱਲ 2024 ਦਾ 17ਵਾਂ ਮੈਚ ਗੁਜਰਾਤ ਟਾਈਟਨਸ (Gujarat Titans) ਅਤੇ ਪੰਜਾਬ ਕਿੰਗਜ਼ (Punjab Kings)  ਵਿਚਾਲੇ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਗੁਜਰਾਤ ਟਾਈਟਨਸ ਦੀ ਨਜ਼ਰ ਇਕ ਵਾਰ ਫਿਰ ਆਪਣੇ ਘਰੇਲੂ ਮੈਦਾਨ ‘ਤੇ ਜਿੱਤ ‘ਤੇ ਹੋਵੇਗੀ। ਦੂਜੇ ਪਾਸੇ ਪਿਛਲੇ ਦੋ ਮੈਚਾਂ ਵਿੱਚ ਹਾਰ ਚੁੱਕੀ ਸ਼ਿਖਰ ਧਵਨ ਦੀ ਅਗਵਾਈ ਵਾਲੀ ਟੀਮ ਜਿੱਤ ਦੀ ਲੀਹ ’ਤੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਗੁਜਰਾਤ ਟਾਇਟਨਸ ਖਿਲਾਫ ਖੇਡੇ ਜਾ ਰਹੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ ਕਿੰਗਜ਼ (Punjab Kings) ਦੇ ਕਪਤਾਨ ਧਵਨ ਨੇ ਇਸ ਮੈਚ ਲਈ ਪਲੇਇੰਗ-11 ‘ਚ ਬਦਲਾਅ ਕੀਤਾ ਹੈ। ਸਿਕੰਦਰ ਰਜ਼ਾ ਨੂੰ ਲਿਆਮ ਲਿਵਿੰਗਸਟੋਨ ਦੀ ਜਗ੍ਹਾ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਵੀ ਇੱਕ ਬਦਲਾਅ ਕੀਤਾ ਹੈ ਅਤੇ ਡੇਵਿਡ ਮਿਲਰ ਨੂੰ ਪਲੇਇੰਗ-11 ਵਿੱਚ ਜਗ੍ਹਾ ਨਹੀਂ ਦਿੱਤੀ ਹੈ। ਮਿਲਰ ਦੀ ਥਾਂ ਕੇਨ ਵਿਲੀਅਮਸਨ ਨੂੰ ਮੌਕਾ ਦਿੱਤਾ ਗਿਆ ਹੈ, ਜੋ ਆਈਪੀਐਲ ਦੇ ਇਸ ਸੀਜ਼ਨ ਵਿੱਚ ਆਪਣਾ ਪਹਿਲਾ ਮੈਚ ਖੇਡੇਗਾ।

Scroll to Top