ਮੁੱਲਾਂਪੁਰ 30 ਮਈ 2025:GT ਬਨਾਮ MI: ਇੰਡੀਅਨ ਪ੍ਰੀਮੀਅਰ ਲੀਗ 2025 ਦਾ ਐਲੀਮੀਨੇਟਰ ਮੈਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਹੋਣ ਜਾ ਰਿਹਾ ਹੈ। ਅੱਜ ਹਾਰਨ ਵਾਲੀ ਟੀਮ ਦਾ ਸਫ਼ਰ ਇੱਥੇ ਹੀ ਖਤਮ ਹੋਵੇਗਾ ਅਤੇ ਜਿੱਤਣ ਵਾਲੀ ਟੀਮ ਕੁਆਲੀਫਾਇਰ-2 ਖੇਡੇਗੀ।
ਅੱਜ ਜੋ ਵੀ ਟੀਮ ਮੈਚ (GT ਬਨਾਮ MI) ਜਿੱਤੇਗੀ, ਉਸ ਟੀਮ ਦਾ ਸਾਹਮਣਾ 1 ਜੂਨ ਨੂੰ ਦੂਜੇ ਕੁਆਲੀਫਾਇਰ ‘ਚ ਪੰਜਾਬ ਕਿੰਗਜ਼ ਨਾਲ ਹੋਵੇਗਾ। ਅਜਿਹੀ ਸਥਿਤੀ ‘ਚ ਦੋਵੇਂ ਟੀਮਾਂ ਐਲੀਮੀਨੇਟਰ ਮੈਚ ਜਿੱਤਣ ਲਈ ਆਪਣਾ ਸਭ ਕੁਝ ਦੇਣਗੀਆਂ। ਗੁਜਰਾਤ ਅਤੇ ਮੁੰਬਈ ਵਿਚਕਾਰ ਇੱਕ ਹਾਈ ਵੋਲਟੇਜ ਮੈਚ ਦੀ ਉਮੀਦ ਹੈ।
ਦੋਵੇਂ ਟੀਮਾਂ ਪਲੇਆਫ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਉਹ 2023 ਦੇ ਕੁਆਲੀਫਾਇਰ-2 ‘ਚ ਭਿੜੀਆਂ ਸਨ। ਫਿਰ ਗੁਜਰਾਤ ਨੇ ਮੁੰਬਈ ਨੂੰ 62 ਦੌੜਾਂ ਨਾਲ ਹਰਾਇਆ ਸੀ।
ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਹੁਣ ਤੱਕ ਕੁੱਲ 7 ਮੈਚ ਖੇਡੇ ਜਾ ਚੁੱਕੇ ਹਨ। ਜਿਨ੍ਹਾਂ ‘ਚੋਂ ਜੀਟੀ ਨੇ 5 ਮੈਚ ਜਿੱਤੇ ਹਨ ਜਦੋਂ ਕਿ ਐਮਆਈ ਨੇ ਸਿਰਫ਼ 2 ਮੈਚ ਹੀ ਜਿੱਤੇ ਹਨ। ਇਸ ਤਰ੍ਹਾਂ, ਗੁਜਰਾਤ ਹੁਣ ਤੱਕ ਉੱਪਰ ਹੈ। ਦੋਵੇਂ ਟੀਮਾਂ ਸੀਜ਼ਨ ‘ਚ ਤੀਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਹਿਲਾਂ ਜਦੋਂ ਦੋ ਮੈਚ ਖੇਡੇ ਗਏ ਸਨ, ਗੁਜਰਾਤ ਨੇ ਦੋਵੇਂ ਵਾਰ ਜਿੱਤ ਪ੍ਰਾਪਤ ਕੀਤੀ ਸੀ।’
ਮੁੱਲਾਂਪੁਰ ਦੀ ਪਿੱਚ ਰਿਪੋਰਟ
ਮੁੱਲਾਂਪੁਰ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੀ ਮੱਦਦ ਕਰਦੀ ਹੈ। ਹੁਣ ਤੱਕ ਇੱਥੇ 10 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਸਭ ਤੋਂ ਵੱਧ ਟੀਮ ਸਕੋਰ 219/6 ਹੈ, ਜੋ ਪੰਜਾਬ ਨੇ ਇਸ ਸੀਜ਼ਨ ‘ਚ ਚੇਨਈ ਸੁਪਰ ਕਿੰਗਜ਼ ਵਿਰੁੱਧ ਬਣਾਇਆ ਸੀ।
ਕਿਹੋ ਜਿਹਾ ਰਹੇਗਾ ਮੌਸਮ
ਸ਼ੁੱਕਰਵਾਰ ਨੂੰ ਮੁੱਲਾਂਪੁਰ ‘ਚ ਜ਼ਿਆਦਾ ਗਰਮੀ ਨਹੀਂ ਹੋਵੇਗੀ। ਇੱਥੇ ਦਿਨ ਭਰ ਬੱਦਲ ਰਹਿਣਗੇ। ਮੀਂਹ ਪੈਣ ਦੀ 2 ਫੀਸਦੀ ਸੰਭਾਵਨਾ ਹੈ। ਤਾਪਮਾਨ 26 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਹਵਾ ਦੀ ਗਤੀ 17 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
Read More: PBKS ਬਨਾਮ RCB: ਪੰਜਾਬ ਖ਼ਿਲਾਫ ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ