GT ਬਨਾਮ LSG

GT ਬਨਾਮ LSG: ਗੁਜਰਾਤ ਨੇ ਲਖਨਊ ਸੁਪਰ ਜਾਇੰਟਸ ਸਾਹਮਣੇ 181 ਦੌੜਾਂ ਦਾ ਟੀਚਾ ਰੱਖਿਆ

ਚੰਡੀਗੜ੍ਹ, 12 ਅਪ੍ਰੈਲ 2025: GT ਬਨਾਮ LSG: ਗੁਜਰਾਤ ਟਾਈਟਨਜ਼ (GT) ਨੇ ਕਪਤਾਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਲਖਨਊ ਸੁਪਰ ਜਾਇੰਟਸ (LSG) ਨੂੰ 181 ਦੌੜਾਂ ਦਾ ਟੀਚਾ ਦਿੱਤਾ। ਇਸ ਮੈਚ ਵਿੱਚ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਸ਼ੁਭਮਨ ਗਿੱਲ ਅਤੇ ਸੁਦਰਸ਼ਨ ਨੇ ਪਹਿਲੀ ਵਿਕਟ ਲਈ 120 ਦੌੜਾਂ ਜੋੜੀਆਂ।

ਗੁਜਰਾਤ (GT) ਵਿਰੁੱਧ ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਦੀ ਪਾਰੀ ਸ਼ੁਰੂ ਹੋ ਗਈ ਹੈ। ਕਪਤਾਨ ਪੰਤ ਲਖਨਊ ਲਈ ਮਾਰਕਰਮ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਉਤਰੇ ਹਨ। ਹਾਲਾਂਕਿ, ਲਖਨਊ (LSG) ਨੇ ਚੰਗੀ ਵਾਪਸੀ ਕੀਤੀ, ਗੁਜਰਾਤ ਨੂੰ 20 ਓਵਰਾਂ ‘ਚ ਛੇ ਵਿਕਟਾਂ ‘ਤੇ 180 ਦੌੜਾਂ ‘ਤੇ ਰੋਕ ਦਿੱਤਾ। ਗਿੱਲ ਅਤੇ ਸੁਦਰਸ਼ਨ ਨੇ 12 ਓਵਰਾਂ ‘ਚ ਸਕੋਰ 120 ਤੱਕ ਪਹੁੰਚਾਇਆ, ਪਰ ਇਸ ਤੋਂ ਬਾਅਦ ਗੁਜਰਾਤ ਦੀ ਟੀਮ ਅਗਲੇ ਅੱਠ ਓਵਰਾਂ ‘ਚ ਸਿਰਫ਼ 60 ਦੌੜਾਂ ਹੀ ਬਣਾ ਸਕੀ।

ਸ਼ੁਭਮਨ ਗਿੱਲ ਅਤੇ ਸੁਦਰਸ਼ਨ ਨੇ ਇਸ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਗੁਜਰਾਤ ਆਸਾਨੀ ਨਾਲ 200 ਦੌੜਾਂ ਦਾ ਅੰਕੜਾ ਪਾਰ ਕਰ ਲਵੇਗਾ, ਪਰ ਰਵੀ ਬਿਸ਼ਨੋਈ ਅਤੇ ਸ਼ਾਰਦੁਲ ਠਾਕੁਰ ਨੇ ਲਖਨਊ ਲਈ ਚੰਗੀ ਵਾਪਸੀ ਕੀਤੀ। ਆਵੇਸ਼ ਖਾਨ ਨੇ ਗਿੱਲ ਨੂੰ ਆਊਟ ਕਰਕੇ ਲਖਨਊ ਨੂੰ ਪਹਿਲੀ ਸਫਲਤਾ ਦਿਵਾਈ।

ਗਿੱਲ 38 ਗੇਂਦਾਂ ‘ਚ ਛੇ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 60 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇਸ ਤੋਂ ਬਾਅਦ ਬਿਸ਼ਨੋਈ ਨੇ ਸੁਦਰਸ਼ਨ ਨੂੰ ਪੈਵੇਲੀਅਨ ਭੇਜਿਆ ਜੋ 37 ਗੇਂਦਾਂ ‘ਚ ਸੱਤ ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 56 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ।

Read More: IPL 2025: ਐੱਮ.ਐੱਸ ਧੋਨੀ ਨੂੰ ਸੌਂਪੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ, ਗਾਇਕਵਾੜ ਟੂਰਨਾਮੈਂਟ ਤੋਂ ਬਾਹਰ

Scroll to Top