ਅਹਿਮਦਾਬਾਦ, 19 ਅਪ੍ਰੈਲ 2025: GT ਬਨਾਮ DC: ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਗੁਜਰਾਤ ਟਾਈਟਨਜ਼ ਦੇ ਜੋਸ ਬਟਲਰ (Jos Buttler) ਦੀਆਂ 97 ਦੌੜਾਂ ਦੀ ਮੱਦਦ ਨਾਲ ਗੁਜਰਾਤ ਟਾਈਟਨਜ਼ ਨੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ |
ਗੁਜਰਾਤ ਨੇ ਸੀਜ਼ਨ ਦੀ ਆਪਣੀ 5ਵੀਂ ਜਿੱਤ ਦਰਜ ਕੀਤੀ, ਜਦੋਂ ਕਿ ਦਿੱਲੀ ਨੂੰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਸਿਧ ਕ੍ਰਿਸ਼ਨ ਨੇ 4 ਵਿਕਟਾਂ ਲਈਆਂ। ਬਟਲਰ ਨੇ ਸ਼ੇਰਫਾਨ ਰਦਰਫੋਰਡ ਨਾਲ ਵੀ ਸੈਂਕੜੇ ਦੀ ਸਾਂਝੇਦਾਰੀ ਕੀਤੀ।
ਗੁਜਰਾਤ ਨੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 8 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ। ਗੁਜਰਾਤ ਨੇ 20ਵੇਂ ਓਵਰ ‘ਚ ਸਿਰਫ਼ 3 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਪ੍ਰਾਪਤ ਕਰ ਲਿਆ। 97 ਦੌੜਾਂ ਬਣਾਉਣ ਵਾਲੇ ਬਟਲਰ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ।
ਗੁਜਰਾਤ ਨੂੰ 20ਵੇਂ ਓਵਰ ਵਿੱਚ ਜਿੱਤਣ ਲਈ 10 ਦੌੜਾਂ ਦੀ ਲੋੜ ਸੀ। ਮਿਸ਼ੇਲ ਸਟਾਰਕ ਗੇਂਦਬਾਜ਼ੀ ਕਰਨ ਆਇਆ। ਰਾਹੁਲ ਤੇਵਤੀਆ ਨੇ ਪਹਿਲੀ ਗੇਂਦ ‘ਤੇ ਛੱਕਾ ਅਤੇ ਦੂਜੀ ਗੇਂਦ ‘ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
ਗੁਜਰਾਤ ਟਾਈਟਨਜ਼ ਨੇ 19ਵੇਂ ਓਵਰ ‘ਚ ਆਪਣਾ ਤੀਜਾ ਵਿਕਟ ਗੁਆ ਦਿੱਤਾ। ਮੁਕੇਸ਼ ਕੁਮਾਰ ਨੇ ਓਵਰ ਦੀ ਪੰਜਵੀਂ ਗੇਂਦ ‘ਤੇ ਇੱਕ ਉੱਚਾ ਫੁੱਲ ਟਾਸ ਸੁੱਟਿਆ, ਸ਼ੇਰਫਾਨ ਰਦਰਫੋਰਡ ਲੌਂਗ ਆਫ ਪੋਜੀਸ਼ਨ ‘ਤੇ ਕੈਚ ਹੋ ਗਿਆ। ਰਦਰਫੋਰਡ ਨੇ 43 ਦੌੜਾਂ ਬਣਾਈਆਂ, ਜੋਸ ਬਟਲਰ ਨਾਲ ਤੀਜੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ।
ਜੋਸ ਬਟਲਰ ਨੇ 13ਵੇਂ ਓਵਰ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਬਟਲਰ ਨੇ ਮੋਹਿਤ ਸ਼ਰਮਾ ਦੇ ਖਿਲਾਫ ਓਵਰ ਦੀ ਪੰਜਵੀਂ ਗੇਂਦ ‘ਤੇ ਚੌਕਾ ਲਗਾਇਆ ਅਤੇ 32 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
Read More: ਨਰਿੰਦਰ ਮੋਦੀ ਸਟੇਡੀਅਮ ‘ਚ ਮੈਚ ਦੌਰਾਨ ਅੱਤ ਦੀ ਗਰਮੀ ਕਾਰਨ ਪਰੇਸ਼ਾਨ ਦਿਖੇ ਖਿਡਾਰੀ