GT vs CSK

GT vs CSK: ਗੁਜਰਾਤ-ਚੇਨਈ ਵਿਚਾਲੇ ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ‘ਚ ਬਾਰਿਸ਼, ਟਾਸ ‘ਚ ਦੇਰੀ

ਚੰਡੀਗੜ੍ਹ, 28 ਮਈ 2023: (GT vs CSK) ਆਈਪੀਐਲ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਐਤਵਾਰ (28 ਮਈ) ਨੂੰ ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਚੇਨਈ ਦੀ ਨਜ਼ਰ ਪੰਜਵੀਂ ਵਾਰ ਚੈਂਪੀਅਨ ਬਣਨ ‘ਤੇ ਹੈ। ਇਸ ਦੇ ਨਾਲ ਹੀ ਗੁਜਰਾਤ ਦੀ ਟੀਮ ਖਿਤਾਬ ਬਚਾਉਣ ਲਈ ਉਤਰੇਗੀ। ਬਾਰਿਸ਼ ਕਾਰਨ ਟਾਸ ਵਿੱਚ ਦੇਰੀ ਹੋ ਰਹੀ ਹੈ।

ਆਈਪੀਐਲ ਫਾਈਨਲ ਵਿੱਚ ਬਾਰਿਸ਼ ਵੱਡਾ ਅੜਿੱਕਾ ਬਣੀ ਹੋਈ ਹੈ । ਜਦੋਂ ਇਸ ਮੈਦਾਨ ‘ਤੇ ਗੁਜਰਾਤ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਕੁਆਲੀਫਾਇਰ-2 ਖੇਡਿਆ ਗਿਆ ਸੀ, ਉਦੋਂ ਵੀ ਬਾਰਿਸ਼ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਸੀ। ਟਾਸ ਵਿੱਚ 45 ਮਿੰਟ ਦੀ ਦੇਰੀ ਹੋਈ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਫਾਈਨਲ ਮੈਚ ‘ਚ ਬਹੁਤ ਘੱਟ ਸਮਾਂ ਬਚਿਆ ਹੈ। ਟਾਸ ਜਲਦੀ ਹੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ।

Scroll to Top