ਚੰਡੀਗੜ੍ਹ, 09 ਅਗਸਤ 2023: ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਆਨਲਾਈਨ ਗੇਮਿੰਗ (Online Gaming), ਕੈਸੀਨੋ ਅਤੇ ਹੋਰਸ ਰੇਸ ਕਲੱਬਾਂ ਵਿੱਚ ਸੱਟੇਬਾਜ਼ੀ ਦੀ ਅੰਕਿਤ ਮੁੱਲ ‘ਤੇ 28 ਫੀਸਦੀ ਟੈਕਸ ਲਗਾਉਣ ਲਈ ਜੀਐਸਟੀ ਕਾਨੂੰਨਾਂ ਵਿੱਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਜੀਐਸਟੀ (ਸੀਜੀਐਸਟੀ) ਅਤੇ ਏਕੀਕ੍ਰਿਤ ਜੀਐਸਟੀ (ਆਈਜੀਐਸਟੀ) ਐਕਟਾਂ ਵਿੱਚ ਸੋਧਾਂ, ਜਿਨ੍ਹਾਂ ਨੂੰ ਜੀਐਸਟੀ ਕੌਂਸਲ ਦੁਆਰਾ ਪਿਛਲੇ ਹਫ਼ਤੇ ਮਨਜ਼ੂਰੀ ਦਿੱਤੀ ਗਈ ਸੀ, ਨੂੰ 11 ਅਗਸਤ ਨੂੰ ਖਤਮ ਹੋਣ ਵਾਲੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਅਪ੍ਰੈਲ 19, 2025 8:50 ਬਾਃ ਦੁਃ