ਚੰਡੀਗੜ੍ਹ, 22 ਜੁਲਾਈ 2024: ਕੇਂਦਰੀ ਵਿੱਤ ਮੰਤਰੀ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਅੱਜ ਵਿੱਤੀ ਸਾਲ 2023-24 ਆਰਥਿਕ ਸਰਵੇਖਣ ਪੇਸ਼ ਕੀਤਾ | ਇਸ ਆਰਥਿਕ ਸਰਵੇਖਣ ‘ਚ ਕੇਂਦਰ ਸਰਕਾਰ ਨੇ ਵਿੱਤੀ ਸਾਲ 2024-25 ਦੌਰਾਨ ਦੇਸ਼ ਦੀ ਅਸਲ ਜੀਡੀਪੀ ਜਾਂ ਵਿਕਾਸ ਦਰ 6.5 ਤੋਂ 7% ਰਹਿਣ ਦਾ ਅਨੁਮਾਨ ਲਗਾਇਆ ਹੈ। ਆਰਥਿਕ ਸਰਵੇਖਣ ‘ਚ ਕਿਹਾ ਗਿਆ ਹੈ ਕਿ ਪੂੰਜੀਗਤ ਖਰਚ ‘ਤੇ ਸਰਕਾਰ ਦੇ ਜ਼ੋਰ ਅਤੇ ਨਿੱਜੀ ਨਿਵੇਸ਼ ‘ਚ ਨਿਰੰਤਰ ਗਤੀ ਨੇ ਪੂੰਜੀ ਨਿਰਮਾਣ ਦੇ ਵਾਧੇ ਨੂੰ ਹੁਲਾਰਾ ਦਿੱਤਾ ਹੈ। 2023-24 ‘ਚ ਵਾਸਤਵਿਕ ‘ਚ ਕੁੱਲ ਸਥਿਰ ਪੂੰਜੀ ਨਿਰਮਾਣ ‘ਚ 9 ਪ੍ਰਤੀਸ਼ਤ ਵਾਧਾ ਹੋਇਆ ।
ਨਵੰਬਰ 20, 2024 4:10 ਪੂਃ ਦੁਃ