Grenade Attack Jalandhar: ਪੰਜਾਬ ਪੁਲਿਸ ਨੇ ਮਨੋਰੰਜਨ ਕਾਲੀਆ ਗ੍ਰੇਨੇਡ ਹ.ਮ.ਲੇ ਦੀ 12 ਘੰਟਿਆਂ ‘ਚ ਸੁਲਝਾਈ ਗੁੱਥੀ

8 ਅਪ੍ਰੈਲ 2025: ਜਲੰਧਰ ਗ੍ਰੇਨੇਡ ਹਮਲੇ(Grenade Attack Jalandhar)  ‘ਚ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਦੱਸ ਦੇਈਏ ਕਿ ਬੀਤੀ ਰਾਤ ਜਲੰਧਰ ਦੇ ਸਾਬਕਾ ਬੀਜੇਪੀ ਆਗੂ ਮਨੋਰੰਜਨ ਕਾਲੀਆ Manoranjan Kalia) ਦੇ ਘਰ ਦੇ ਬਾਹਰ ਗ੍ਰੇਨੇਡ ਹਮਲਾ (Grenade Attack) ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ, ਤੇ ਉਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਮਨੋਰੰਜਨ ਕਾਲੀਆ ਗ੍ਰੇਨੇਡ ਹਮਲੇ ਦੀ ਗੁੱਥੀ 12 ਘੰਟਿਆਂ ‘ਚ ਸੁਲਝਾ ਲਈ ਹੈ|

ਦੱਸ ਦੇਈਏ ਕਿ ਪੁਲਿਸ ਨੇ ਗ੍ਰੇਨੇਡ ਸੁੱਟਣ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ ਕਰ ਲਿਆ ਹੈ, ਹਮਲੇ ‘ਚ ਵਰਤਿਆ ਗਿਆ ਈ-ਰਿਕਸ਼ਾ ਵੀ ਪੁਲਿਸ (police) ਨੇ ਬਰਾਮਦ ਕੀਤਾ ਹੈ| ਪੂਰੇ ਮਾਮਲੇ ਦਾ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਹੈ ਜੋ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ| ISI ਦੀ ਪੰਜਾਬ ‘ਚ ਧਾਰਮਿਕ ਸਦਭਾਵਨਾ ਨੂੰ ਵਿਗਾੜਨ ਦੀ ਸਾਜ਼ਿਸ਼ ਨਕਾਮ ਹੋ ਗਈ ਹੈ|

ਜਾਣਕਰੀ ਮਿਲੀ ਹੈ ਕਿ ਜ਼ੀਸ਼ਾਨ ਅਖਤਰ ਬਾਬਾ ਸਿੱਦੀਕ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ, ਪੁਲਿਸ ਪਾਕਿਸਤਾਨ ਸਥਿਤ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਗੈਂਗਸਟਰ ਹੈਪੀ ਪਾਸੀਆ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ| ਇਹ ਸਰਹੱਦ ਪਾਰ ਯੋਜਨਾਬੱਧ ਹਮਲਾ ਹੈ|

ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਕਾਲੀਆ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਹੈ। ਉਸ ਨੂੰ ਪੰਜਾਬ ਸਰਕਾਰ ਵੱਲੋਂ 4 ਗੰਨਮੈਨ ਅਲਾਟ ਕੀਤੇ ਗਏ ਹਨ। ਕਾਲੀਆ ਦੇ ਸੁਰੱਖਿਆ ਇੰਚਾਰਜ ਨਿਸ਼ਾਨ ਸਿੰਘ ਹਨ, ਜੋ ਹਮਲੇ ਤੋਂ ਤੁਰੰਤ ਬਾਅਦ ਬਾਹਰ ਆ ਗਏ।

Read More: Jalandhar News: ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਮਹਿੰਦਰ ਭਗਤ, ਜਾਣਿਆ ਹਾਲ ਚਾਲ

Scroll to Top