ਪਠਾਨਕੋਟ ਵਿਚ ਆਰਮੀ ਗੇਟ ਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਕੀਤਾ ਗਿਆ ਗ੍ਰੇਨੇਡ ਹਮਲਾ

ਪਠਾਨਕੋਟ ਵਿਚ ਆਰਮੀ ਗੇਟ ਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਕੀਤਾ ਗਿਆ ਗ੍ਰੇਨੇਡ ਹਮਲਾ

ਚੰਡੀਗੜ 22 ਨਵੰਬਰ 2021: ਪਠਾਨਕੋਟ ਸ਼ਹਿਰ ਦੇ ਆਰਮੀ ਗੇਟ ਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

ਪਠਾਨਕੋਟ ਦੇ ਧੀਰਾ ਪੁਲ ਕੋਲ ਆਰਮੀ ਦੇ ਤ੍ਰਿਵੇਣੀ ਦਵਾਰ ਗੇਟ ‘ਤੇ ਗ੍ਰੇਨੇਡ ਬਲਾਸਟ ਦੀ ਖ਼ਬਰ ਸਾਹਮਣੇ ਆਈ ਹੈ।ਆਰਮੀ ਗੇਟ ਉੱਤੇ ਪਹਿਰੇ ‘ਤੇ ਤੈਨਾਤ ਫ਼ੌਜੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੋਟਰ ਸਾਈਕਲ ਸਵਾਰਾਂ ਵੱਲੋਂ ਆਰਮੀ ਦੇ ਗੇਟ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਪੁਲਿਸ ਤੇ ਆਰਮੀ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ। ਪੁਲਿਸ ਵੱਲੋਂ ਸੀਸੀਟੀਵੀ ਫ਼ੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪਠਾਨਕੋਟ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।