ਮੁੰਬਈ, 09 ਜੂਨ 2025: Share Market News:ਸ਼ੇਅਰ ਮਾਰਕੀਟ ‘ਚੋਂ ਇਕ ਚੰਗੀ ਖ਼ਬਰ ਆਈ ਹੈ | ਗਲੋਬਲ ਬਾਜ਼ਾਰਾਂ ‘ਚ ਸੋਮਵਾਰ ਨੂੰ ਤੇਜ਼ੀ ਅਤੇ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ‘ਚ 50 ਬੇਸਿਸ ਪੁਆਇੰਟ ਦੀ ਭਾਰੀ ਕਟੌਤੀ ਤੋਂ ਬਾਅਦ ਨਿਵੇਸ਼ਕਾਂ ‘ਚ ਸਕਾਰਾਤਮਕ ਭਾਵਨਾ ਨਾਲ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਕਾਰੋਬਾਰ ‘ਚ ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਤੇਜ਼ੀ ਫੜੀ। ਸ਼ੁਰੂਆਤੀ ਕਾਰੋਬਾਰ ‘ਚ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 480.01 ਅੰਕ ਵਧ ਕੇ 82,669 ‘ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐਨਐਸਈ ਨਿਫਟੀ 157.05 ਅੰਕ ਵਧ ਕੇ 25,160.10 ‘ਤੇ ਪਹੁੰਚ ਗਿਆ।
ਸ਼ੇਅਰ ਮਾਰਕੀਟ ‘ਚ ਕਿਸਨੂੰ ਫਾਇਦਾ ਅਤੇ ਕਿਸਦਾ ਹੋਇਆ ਨੁਕਸਾਨ?
ਸੈਂਸੈਕਸ ‘ਚ ਸੂਚੀਬੱਧ ਕੰਪਨੀਆਂ ਵਿੱਚੋਂ, ਕੋਟਕ ਮਹਿੰਦਰਾ ਬੈਂਕ, ਟਾਟਾ ਮੋਟਰਜ਼, ਐਕਸਿਸ ਬੈਂਕ, ਮਾਰੂਤੀ, ਇਨਫੋਸਿਸ, ਐਚਸੀਐਲ ਟੈਕ, ਟੈਕ ਮਹਿੰਦਰਾ ਅਤੇ ਬਜਾਜ ਫਾਈਨੈਂਸ ਵਿੱਚ ਸਭ ਤੋਂ ਵੱਧ ਵਾਧਾ ਹੋਇਆ। ਹਾਲਾਂਕਿ, ਭਾਰਤੀ ਏਅਰਟੈੱਲ, ਈਟਰਨਲ, ਆਈਸੀਆਈਸੀਆਈ ਬੈਂਕ, ਅਡਾਨੀ ਪੋਰਟਸ ਅਤੇ ਟਾਟਾ ਸਟੀਲ ‘ਚ ਗਿਰਾਵਟ ਆਈ। ਐਕਸਚੇਂਜ ਅੰਕੜਿਆਂ ਦੇ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸ਼ੁੱਕਰਵਾਰ ਨੂੰ 1,009.71 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਏਸ਼ੀਆਈ ਬਾਜ਼ਾਰਾਂ ‘ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕਾਂਕ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਸੂਚਕਾਂਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਜ਼ੋਨ ‘ਚ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਉੱਚ ਪੱਧਰ ‘ਤੇ ਬੰਦ ਹੋਏ ਸਨ।
Read More: Share Market: ਸ਼ੇਅਰ ਮਾਰਕੀਟ ‘ਚ ਆਈ ਗਿਰਾਵਟ, ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ-ਨਿਫਟੀ ਡਿੱਗਿਆ