ਚੰਡੀਗੜ੍ਹ ,5 ਅਗਸਤ 2021 : ਹਰ ਇੱਕ ਦੇਸ਼ ‘ਚ ਕੋਰੋਨਾ ਨਿਯਮਾਂ ਤੋਂ ਰਾਹਤ ਦਿੱਤੀ ਜਾ ਰਹੀ ਹੈ , ਇਸੇ ਦੌਰਾਨ ਬ੍ਰਿਟੇਨ ਜਾਣ ਵਾਲਿਆਂ ਲਈ ਵੀ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਬ੍ਰਿਟੇਨ ਨੇ ਭਾਰਤ ਜਾਣ ਵਾਲਿਆਂ ਨੂੰ ਵਾਲੇ ਭਾਰਤੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਬ੍ਰਿਟੇਨ ਨੇ ਕੋਰੋਨਾ ਨਿਯਮਾਂ ਤੋਂ ਛੋਟ ਦਿੰਦੇ ਹੋਏ ਭਾਰਤ ਨੂੰ “ਰੈੱਡ ਲਿਸਟ” ਵਿੱਚੋਂ ਕੱਢ ਕੇ “ਅੰਬਰ” ਲਿਸਟ ਵਿੱਚ ਪਾ ਦਿੱਤਾ ਹੈ |
ਦੱਸਦਈਏ ਕਿ ਰੈੱਡ ਲਿਸਟ ‘ਚ ਯਾਤਰੀਆਂ ਨੂੰ 10 ਦਿਨਾਂ ਲਈ ਹੋਟਲ ‘ਚ ਕੁਆਰੰਟੀਨ ਰਹਿਣਾ ਪੈਂਦਾ ਸੀ ,ਪਰ ਹੁਣ ਅੰਬਰ ਲਿਸਟ ਵਿੱਚ ਆਉਣ ਤੇ ਯਾਤਰੀ 10 ਦਿਨਾਂ ਦਾ ਕੁਆਰੰਟੀਨ ਘਰ ਵਿੱਚ ਹੀ ਕਰ ਸਕਣਗੇ |ਸਾਰੇ ਯਾਤਰੀਆਂ ਨੂੰ 10 ਦਿਨ ਕੁਆਰੰਟੀਨ ਰਹਿਣ ਤੋਂ ਬਾਅਦ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ | ਬ੍ਰਿਟੇਨ ਦੇ ਆਵਾਜਾਈ ਸਕੱਤਰ ਨੇ ਟਵੀਟ ਕਰਕੇ ਕਿਹਾ ਕਿ ਦੋਸਤਾਂ ,ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਇਹ ਬਹੁਤ ਚੰਗੀ ਖ਼ਬਰ ਹੈ ,ਕਿਉਂਕਿ ਜੋ ਦੇਸ਼ ਹੁਣ “ਰੈੱਡ ਲਿਸ”ਟ ਵਿੱਚੋਂ ਕੱਢ ਕੇ “ਅੰਬਰ’ ਲਿਸਟ ਵਿੱਚ ਪਏ ਗਏ ਹਨ ,ਉਹਨਾਂ ਨੂੰ ਹੁਣ ਹੋਟਲ ‘ਚ ਵੱਖਰਾ ਕੁਆਰੰਟੀਨ ਹੋਣ ਦੀ ਲੋੜ ਨਹੀਂ ਹੈ |