Tarn Taran

ਤਰਨ ਤਾਰਨ ‘ਚ ਕੰਬਾਈਨ ਨਾਲ ਹੋਏ ਹਾਦਸੇ ‘ਚ ਗ੍ਰੰਥੀ ਦੀ ਮੌਤ, ਕੰਬਾਈਨ ਦਾ ਡਰਾਈਵਰ ਫ਼ਰਾਰ

ਚੰਡੀਗੜ੍ਹ, 21 ਅਪ੍ਰੈਲ 2023: ਜ਼ਿਲ੍ਹਾ ਤਰਨ ਤਾਰਨ (Tarn Taran) ਵਿੱਚ ਦਰਦਨਾਕ ਹਾਦਸੇ ਵਿੱਚ ਇੱਕ ਗ੍ਰੰਥੀ ਦੀ ਮੌਤ ਹੋ ਗਈ | ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਤੁੜ ਦਾ ਵਸਨੀਕ ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਜੋ ਪਿੰਡ ਬਨਵਾਲੀਪੁਰ ਨੇੜੇ ਪਿੰਡ ਢੋਟੀਆਂ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ ਸੀ, ਜਦੋਂ ਡਿਊਟੀ ਤੋਂ ਵਾਪਸ ਆਉਣ ਲੱਗਾ ਤਾਂ ਪਿੰਡ ਬਨਵਾਲੀਪੁਰ ਦੇ ਕੋਲ ਹੀ ਇਸ ਦਾ ਕੰਬਾਈਨ ਨਾਲ ਹਾਦਸਾ ਹੋ ਗਿਆ | ਜਿਸ ਦੀ ਮੋਕੇ ਤੇ ਹੀ ਮੌਤ ਹੋ ਗਈ | ਮੌਕੇ ‘ਤੇ ਤਰਨ ਤਾਰਨ ਦੇ ਅਧੀਨ ਆਉਂਦੇ ਥਾਣੇ ਸਰਹਾਲੀ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਕੰਬਾਈਨ ਦਾ ਡਰਾਈਵਰ ਫ਼ਰਾਰ ਦੱਸਿਆ ਜਾ ਰਿਹਾ ਹੈ |

Scroll to Top