July 4, 2024 8:47 am
Rahul Gandhi

ਸਰਕਾਰ ਨੂੰ ਸ਼ਰਤਾਂ ਹਟਾ ਕੇ ਤੁਰੰਤ ਲਾਗੂ ਕਰਨਾ ਚਾਹੀਦੈ ਮਹਿਲਾ ਰਾਖਵਾਂਕਰਨ ਬਿੱਲ: ਰਾਹੁਲ ਗਾਂਧੀ

ਚੰਡੀਗੜ੍ਹ, 22 ਸਤੰਬਰ 2023: ਰਾਹੁਲ ਗਾਂਧੀ (Rahul Gandhi) ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ ‘ਮਹਿਲਾ ਰਾਖਵਾਂਕਰਨ ਇੱਕ ਚੰਗਾ ਕਦਮ ਹੈ, ਪਰ ਇਸ ‘ਤੇ ਦੋ ਸ਼ਰਤਾਂ ਲਗਾਈਆਂ ਗਈਆਂ ਹਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਜਨਗਣਨਾ ਅਤੇ ਹੱਦਬੰਦੀ ਕਰਵਾਉਣੀ ਪਵੇਗੀ। ਇਸ ਵਿੱਚ ਕਈ ਸਾਲ ਲੱਗ ਜਾਣਗੇ। ਮਹਿਲਾ ਰਾਖਵਾਂਕਰਨ ਅੱਜ ਤੋਂ ਹੀ ਲਾਗੂ ਹੋ ਸਕਦਾ ਹੈ। ਭਾਜਪਾ ਨੂੰ ਇਹ ਦੋਵੇਂ ਸ਼ਰਤਾਂ ਹਟਾ ਕੇ ਤੁਰੰਤ ਰਾਖਵਾਂਕਰਨ ਲਾਗੂ ਕਰਨਾ ਚਾਹੀਦਾ ਹੈ।

ਰਾਹੁਲ ਗਾਂਧੀ ਨੇ ਆਖਿਆ ਕਿ ਇਹ ਕੋਈ ਗੁੰਝਲਦਾਰ ਮਾਮਲਾ ਨਹੀਂ ਹੈ, ਪਰ ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ। ਇਹ ਅੱਜ ਤੋਂ 10 ਸਾਲ ਬਾਅਦ ਲਾਗੂ ਹੋਵੇਗਾ। ਇਹ ਵੀ ਨਹੀਂ ਪਤਾ ਕਿ ਅਜਿਹਾ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ, ‘ਪੀਐਮ ਮੋਦੀ ਹਰ ਰੋਜ਼ ਓਬੀਸੀ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਨੇ ਓਬੀਸੀ ਲਈ ਕੀ ਕੀਤਾ ਹੈ। ਕਾਂਗਰਸ ਸੱਤਾ ਵਿੱਚ ਆਉਣ ਤੋਂ ਬਾਅਦ ਜਾਤੀ ਜਨਗਣਨਾ ਕਰਵਾਏਗੀ। ਫਿਰ ਪਤਾ ਲੱਗੇਗਾ ਕਿ ਦੇਸ਼ ਵਿੱਚ ਕਿੰਨੇ ਓਬੀਸੀ, ਦਲਿਤ ਅਤੇ ਆਦਿਵਾਸੀ ਹਨ।

ਉਨ੍ਹਾਂ (Rahul Gandhi) ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਇੱਕ ਮੁੱਦਾ ਮੋੜਨ ਦੀ ਤਕਨੀਕ ਹੈ। ਇਸ ਰਾਹੀਂ ਲੋਕਾਂ ਦਾ ਧਿਆਨ ਓਬੀਸੀ ਜਨਗਣਨਾ ਤੋਂ ਹਟਾਇਆ ਜਾ ਰਿਹਾ ਹੈ। ਮੈਂ ਇਹ ਪਤਾ ਕਰਨਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਕਿੰਨੇ ਓ.ਬੀ.ਸੀ. ਜੋ ਵੀ ਹਨ ਉਹਨਾਂ ਨੂੰ ਹਿੱਸੇਦਾਰੀ ਮਿਲਣੀ ਚਾਹੀਦਾ ਹੈ।

ਦੂਜੇ ਪਾਸੇ ਭਾਜਪਾ ਆਗੂ ਉਮਾ ਭਾਰਤੀ ਨੇ ਦੱਸਿਆ ਹੈ ਕਿ ਸੀਨੀਅਰ ਓਬੀਸੀ ਆਗੂ 23 ਸਤੰਬਰ ਨੂੰ ਮੀਟਿੰਗ ਕਰਨਗੇ। ਇਸ ‘ਚ ਉਹ ਇਸ ਗੱਲ ‘ਤੇ ਚਰਚਾ ਕਰਨਗੇ ਕਿ ਮਹਿਲਾ ਰਿਜ਼ਰਵੇਸ਼ਨ ‘ਚ ਓਬੀਸੀ ਕੋਟਾ ਕਿਵੇਂ ਲਿਆ ਜਾਵੇ। ਹਾਲਾਂਕਿ, ਉਮਾ ਭਾਰਤੀ ਨੇ ਮੀਟਿੰਗ ਦੀ ਜਗ੍ਹਾ ਅਤੇ ਸਮੇਂ ਦਾ ਖੁਲਾਸਾ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਬਿੱਲ ਬਿਨਾਂ ਓਬੀਸੀ ਰਾਖਵੇਂਕਰਨ ਦੇ ਪਾਸ ਕੀਤਾ ਗਿਆ ਸੀ, ਜਿਸ ਕਾਰਨ ਇਹ 27 ਸਾਲਾਂ ਤੋਂ ਰੁਕਿਆ ਹੋਇਆ ਸੀ। ਸਾਡੀ ਪਾਰਟੀ ਜਿਵੇਂ ਵੀ ਪਾਸ ਕੀਤਾ ਹੈ, ਉਹ ਮਨਜ਼ੂਰ ਹੈ, ਪਰ ਅਸੀਂ ਓਬੀਸੀ ਰਾਖਵੇਂਕਰਨ ਲਈ ਯਤਨ ਕਰਦੇ ਰਹਾਂਗੇ। ਦੇਸ਼ ਦੀ 60% ਓਬੀਸੀ ਆਬਾਦੀ ਲਈ ਬਿੱਲ ਵਿੱਚ ਇੱਕ ਹੋਰ ਸੋਧ ਕੀਤੀ ਜਾ ਸਕਦੀ ਹੈ।