7 ਨਵੰਬਰ 2024: ਸੂਬੇ ਦੇ ਵਿੱਚ ਪਰਾਲੀ ਸਾੜਨ (stubble burning) ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ, ਉਥੇ ਹੀ ਹੁਣ ਫ਼ਿਰੋਜ਼ਪੁਰ (FEROZPUR) ਦੇ ਵਿਚ ਸਰਕਾਰੀ ਸਕੂਲ ਦੇ ਅਧਿਆਪਕਾਂ ਤੇ ਪਰਾਲੀ ਸਾੜਨ ਨੂੰ ਲੈ ਕੇ ਗਾਜ਼ ਡਿੱਗੀ ਹੈ, ਦੱਸ ਦੇਈਏ ਕਿ ਫ਼ਿਰੋਜ਼ਪੁਰ ਦੇ SDM ਦੇ ਵਲੋਂ ਅਧਿਆਪਕਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਦ ਇਸ ਨੋਟਿਸ (notice) ਦੇ ਵਿੱਚ ਲਿਖਿਆ ਹੈ ਕਿ ਤੁਸੀਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਕਿਉਂ ਨਹੀਂ ਰੋਕ ਸਕੇ, ਜੇ ਇਸ ਦਾ ਜਲਦ ਜਵਾਬ ਨਾ ਦਾਖ਼ਲ ਕਰਵਾਇਆ ਗਿਆ ਤਾਂ ਸਾਡੇ ਵਲੋਂ ਕਾਰਵਾਈ ਕੀਤੀ ਜਾਵੇਗੀ| ਕਿਸਾਨਾਂ ਨੂੰ ਪਰਾਲੀ ਸਬੰਧੀ ਜਾਗਰੂਕ ਕਰਨ ਦੇ ਲਈ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ|
ਉਥੇ ਹੀ ਦੂਜੇ ਪਾਸੇ SDM ਦੇ ਨੋਟਿਸ ਦਾ ਅਧਿਆਪਕਾਂ ਦੇ ਵਲੋਂ ਵੀ ਜਵਾਬ ਦਿੱਤਾ ਗਿਆ ਹੈ, ਹਾਲਾਂਕਿ ਉਹਨਾਂ ਦੇ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਹੈ, ਅਧਿਆਪਕਾਂ ਦਾ ਕਹਿਣਾ ਹੈ ਕਿਸ ਏਡਾ ਕੰਮ ਸਕੂਲਾਂ ‘ਚ ਬੱਚਿਆਂ ਨੂੰ ਪੜ੍ਹਾਉਣਾ ਹੈ ਨਾਂ ਕਿ ਖੇਤਾਂ ਦੇ ਵਿੱਚ ਜਾ ਕੇ ਪਰਾਲੀ ਸਾੜਨਾ ਹੈ| ਪਰਾਲੀ ਸਾੜਨਾ ਨੂੰ ਲੈ ਕੇ ਸਾਨੂ ਜਿੰਮੇਵਾਰ ਠਹਿਰਾਉਣਾ ਨਿੰਦਣਯੋਗ ਗੱਲ ਹੈ|