ਚੰਡੀਗੜ੍ਹ, 05 ਅਗਸਤ 2024: ਬੰਗਲਾਦੇਸ਼ (Bangladesh) ਦੀ ਸਥਿਤੀ ‘ਤੇ ਭਾਰਤ ਦੀ ਕੇਂਦਰ ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਸੱਦੀ ਹੈ। ਇਹ ਮੀਟਿੰਗ ਸੰਸਦ ਭਵਨ ਵਿੱਚ ਬੁਲਾਈ ਗਈ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਬੰਗਲਾਦੇਸ਼ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ। ਵਿਰੋਧੀ ਧਿਰ ਤੋਂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਬੈਠਕ ‘ਚ ਸ਼ਾਮਲ ਹੋਣਗੇ | ਅਜਿਹੇ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਬੰਗਲਾਦੇਸ਼ ਦੀ ਸਥਿਤੀ ‘ਤੇ ਸੰਸਦ ‘ਚ ਜਾਣਕਾਰੀ ਦੇ ਸਕਦੇ ਹਨ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆਪਣਾ ਦੇਸ਼ ਛੱਡਣ ਤੋਂ ਬਾਅਦ ਇਸ ਸਮੇਂ ਭਾਰਤ ‘ਚ ਹਨ |
ਬੰਗਲਾਦੇਸ਼ (Bangladesh) ‘ਚ ਜਾਰੀ ਹਿੰਸਾ ਤੋਂ ਬਾਅਦ ਬੀਐਸਐਫ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਵੱਡੀ ਗਿਣਤੀ ਵਿੱਚ ਬੰਗਲਾਦੇਸ਼ੀ ਨਾਗਰਿਕ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਯੋਜਨਾ ਬਣਾ ਰਹੇ ਹਨ। ਬੰਗਲਾਦੇਸ਼ ‘ਚ ਪ੍ਰਦਰਸ਼ਨਾਂ ਪਿੱਛੇ ਨਾਹਿਦ ਇਸਲਾਮ ਦਾ ਨਾਂ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸ਼ੇਖ ਹਸੀਨਾ ਨੂੰ ਦੇਸ਼ ਛੱਡਣਾ ਪਿਆ ਸੀ। ਨਾਹੀਦ ਇੱਕ ਸਮਾਜ ਸ਼ਾਸਤਰ ਦਾ ਵਿਦਿਆਰਥੀ ਅਤੇ ਵਿਦਿਆਰਥੀ ਆਗੂ ਹੈ।