July 7, 2024 5:16 pm
ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦਾ ਇਸ਼ਤਿਹਾਰ ਜਾਰੀ

ਸਰਕਾਰ ਨੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨੀਆ,135 ਦਿਨਾਂ ਬਾਅਦ ਟਾਵਰ ਤੇ ਚੜੇ ਸੁਰਿੰਦਰਪਾਲ ਨੂੰ ਟਾਵਰ ਤੋਂ ਉਤਾਰਿਆ

ਚੰਡੀਗੜ੍ਹ,2 ਅਗਸਤ 2021:ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਪਿਛਲੇ 135 ਦਿਨਾਂ ਤੋਂ ਟਾਵਰ ਤੇ ਬੈਠੇ ਹੋਏ ਸੀ |ਤੇ ਸਰਕਾਰ ਨੂੰ ਅਪੀਲ ਕੇ ਰਹੇ ਸੀ ਕਿ ਉਹਨਾਂ ਦੀਆਂ ਮੰਗਾਂ ਮੰਨਿਆ ਜਾਣ |ਆਖਿਰ ਅੱਜ ਸਰਕਾਰ ਵੱਲੋਂ ਈ. ਟੀ. ਟੀ. ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ |ਜਿਸ ਤੋਂ ਬਾਅਦ 135 ਦਿਨਾਂ ਤੋਂ ਬਾਅਦ ਸੁਰਿੰਦਰਪਾਲ ਨੂੰ ਹੇਠਾਂ ਉਤਾਰ ਲਿਆ ਗਿਆ ਹੈ । ਸੁਰਿੰਦਰਪਾਲ ਨੂੰ ਰੱਸੀਆਂ ਨਾਲ ਬੰਨ੍ਹ ਕੇ ਹੇਠਾਂ ਉਤਾਰ ਕੇ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਚੁੱਕਿਆ ਸੀ।