Govinda

Govinda: ਕਿਵੇਂ ਹੈ ਹੁਣ ਗੋਵਿੰਦਾ ਦੀ ਸਿਹਤ ? ਜਾਣੋ ਕਿਵੇਂ ਵਾਪਰਿਆ ਹਾਦਸਾ

ਚੰਡੀਗੜ੍ਹ, 01 ਅਕਤੂਬਰ 2024: ਬਾਲੀਵੁੱਡ ਅਦਾਕਾਰ ਗੋਵਿੰਦਾ (Govinda) ਨਾਲ ਅੱਜ ਤੜਕਸਾਰ ਹਾਦਸਾ ਵਾਪਰ ਗਿਆ। ਗੋਵਿੰਦਾ ਨੂੰ ਮੁੰਬਈ ਵਿਚ ਆਪਣੇ ਜੁਹੂ ਨਿਵਾਸ ‘ਤੇ ਆਪਣੇ ਹੀ ਲਾਇਸੈਂਸੀ ਰਿਵਾਲਵਰ ਨਾਲ ਜ਼ਖਮੀ ਹੋ ਗਏ। ਗੋਵਿੰਦਾ ਦੇ ਪੈਰ ‘ਚ ਗੋਲੀ ਲੱਗੀ ਸੀ। ਗੋਵਿੰਦਾ ਨਾਲ ਇਹ ਹਾਦਸਾ ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਵਾਪਰਿਆ ਹੈ। ਗੋਵਿੰਦਾ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਓਪਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਪੈਰ ਤੋਂ ਗੋਲੀ ਕੱਢ ਦਿੱਤੀ ਗਈ ਹੈ | ਅਦਾਕਾਰ ਫਿਲਹਾਲ ਖਤਰੇ ਤੋਂ ਬਾਹਰ ਹੈ।

ਗੋਵਿੰਦਾ (Govinda) ਦੇ ਮੈਨੇਜਰ ਸ਼ਸ਼ੀ ਸਿਨਹਾ ਮੁਤਾਬਕ ਅਦਾਕਾਰ ਸਵੇਰੇ ਕੋਲਕਾਤਾ ਲਈ ਰਵਾਨਾ ਹੋ ਰਹੇ ਸਨ। ਸ਼ਸ਼ੀ ਸਿਨਹਾ ਉਸ ਸਮੇਂ ਏਅਰਪੋਰਟ ‘ਤੇ ਸਨ। ਗੋਵਿੰਦਾ ਨੇ ਉਸ ਨੂੰ ਕਿਹਾ, ‘ਤੁਸੀਂ ਬੋਰਡਿੰਗ ਕਰਵਾ ਲਓ, ਅਸੀਂ ਵੀ ਪਹੁੰਚ ਰਹੇ ਹਾਂ’। ਜਦੋਂ ਗੋਵਿੰਦਾ ਘਰ ਤੋਂ ਬਾਹਰ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਹੱਥ ਤੋਂ ਰਿਵਾਲਵਰ ਫਿਸਲ ਗਿਆ ਅਤੇ ਗਲਤ ਨਾਲ ਫਾਇਰ ਹੋ ਗਿਆ। ਗੋਲੀ ਉਨ੍ਹਾਂ ਦੇ ਪੈਰ ‘ਚ ਲੱਗੀ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਮੁਤਾਬਕ, ‘ਰਿਵਾਲਵਰ ਜ਼ਮੀਨ ‘ਤੇ ਡਿੱਗਣ ਕਾਰਨ ਮਿਸ ਫਾਇਰ ਹੋਇਆ, ਫਿਲਹਾਲ ਗੋਵਿੰਦਾ ਹੁਣ ਖਤਰੇ ਤੋਂ ਬਾਹਰ ਹੈ।

Scroll to Top