Gulab Chand Kataria

ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦੇਰ ਰਾਤ ਵਿਗੜੀ ਸੀ ਸਿਹਤ

ਚੰਡੀਗੜ੍ਹ, 23 ਅਗਸਤ 2024: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Gulab Chand Kataria) ਦੀ ਬੀਤੀ ਦੇਰ ਸਿਹਤ ਅਚਾਨਕ ਵਿਗੜ ਗਈ, ਜਿਸਦੇ ਚੱਲਦੇ ਉਨ੍ਹਾ ਨੂੰ ਰਾਤ 11.15 ਵਜੇ ਉਨ੍ਹਾਂ ਨੂੰ ਐਮਬੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਨੂੰ ਕਾਰਡੀਓਲਾਜੀ ਵਿਭਾਗ ਦੇ ਆਈਸੀਯੂ ‘ਚ ਰੱਖਿਆ ਗਿਆ ਸੀ। ਉਨ੍ਹਾਂ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਹੋਈ |

ਜਾਣਕਾਰੀ ਮੁਤਾਬਕ ਗੁਲਾਬ ਚੰਦ ਕਟਾਰੀਆ (Gulab Chand Kataria) ਦੀ ਟੈਸਟ ਰਿਪੋਰਟ ਨਾਰਮਲ ਆਈ, ਉਨ੍ਹਾਂ ਦਾ ਬੀਪੀ ਵਧ ਗਿਆ ਸੀ। ਰਾਤ ਭਰ ਉੱਥੇ ਦਾਖਲ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ ਅਤੇ ਸ਼ੁੱਕਰਵਾਰ ਸਵੇਰੇ ਉਸਨੂੰ ਛੁੱਟੀ ਦੇ ਦਿੱਤੀ ਗਈ | ਅੱਜ ਸਵੇਰੇ ਹਸਪਤਾਲ ਤੋਂ ਘਰ ਪਰਤੇ ਹਨ। ਜ਼ਿਕਰਯੋਗ ਹੈ ਕਿ ਗੁਲਾਬ ਚੰਦ ਕਟਾਰੀਆ 16 ਅਗਸਤ ਤੋਂ ਉਦੈਪੁਰ ਦੇ ਦੌਰੇ ‘ਤੇ ਹਨ।

Scroll to Top