ਚੰਡੀਗੜ, 12 ਜੁਲਾਈ 2024: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਆ ਨੇ ਅੱਜ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਦੇ 43ਵੇਂ ਸਥਾਪਨਾ ਦਿਹਾੜੇ ਦੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਦੌਰਾਨ ਰਾਜਪਾਲ ਨੇ ਐਫਪੀਓ ਦੀ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਦਫ਼ਤਰ ਦੇ ਵਿਹੜੇ ‘ਚ ਐਸਐਚਜੀ, ਜੇਐਲਜੀ, ਐਫਪੀਓ ਅਤੇ ਓਐਫਪੀਓ ਦੇ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਵਿਕਸਤ ਭਾਰਤ ਦਾ ਸੰਕਲਪ ਕੇਂਦਰ ਸਰਕਾਰ ਦੇ ਡਰੋਨ ਦੀਦੀ, ਲਖਪਤੀ ਦੀਦੀ ਅਤੇ ਪੇਂਡੂ ਭਾਰਤ ਦੇ ਵਿਕਾਸ ਵਰਗੇ ਅਭਿਲਾਸ਼ੀ ਪ੍ਰਾਜੈਕਟਾਂ ਰਾਹੀਂ ਹੀ ਪੂਰਾ ਹੋ ਸਕਦਾ ਹੈ।
ਰਾਜਪਾਲ ਨੇ ਨਾਬਾਰਡ (NABARD) ਵੱਲੋਂ 7000 ਤੋਂ ਵੱਧ ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਰਾਜ ਨੂੰ ਕੁੱਲ 16,551 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕਰਨ ਦੀ ਵੀ ਸ਼ਲਾਘਾ ਕੀਤੀ ਹੈ |