Partap Bajwa

ਸਰਕਾਰਾਂ ਫਸਲਾਂ ਦਾ ਸਾਰਥਕ ਮੁੱਲ ਦਿੰਦੀਆਂ ਹਨ, ਸ਼ਗਨ ਨਹੀਂ: ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 01 ਦਸੰਬਰ 2023: ਪੰਜਾਬ ਵਿੱਚ ਗੰਨੇ (sugarcane) ਦੀ ਕੀਮਤ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦੀ ਕੀਮਤ ‘ਚ 11 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਨਾ ਕਿਸਾਨਾਂ ਲਈ ਐਲਾਨੇ ਗਏ 11 ਰੁਪਏ ਵਾਧੂ ਭਾਅ ਅਤੇ ਉਸ ਨੂੰ ਸ਼ਗਨ ਦੱਸਣ ਸੰਬੰਧੀ ਕਾਂਗਰਸੀ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਕਿਹਾ ਸਰਕਾਰਾਂ ਸ਼ਗਨ ਨਹੀਂ ਫਸਲਾਂ ਦਾ ਸਾਰਥਕ ਮੁੱਲ ਦਿੰਦੀਆਂ ਹਨ। ਪੰਜਾਬ ਦੇ ਕਿਸਾਨਾਂ ਨਾਲ ਇਹ ਤੁਹਾਡਾ ਇੱਕ ਕੋਝਾ ਮਜ਼ਾਕ ਹੈ।

ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਪੰਜਾਬ ਦੇ ਸਮੁੱਚੇ ਗੰਨਾ ਕਾਸ਼ਤਕਾਰਾਂ ਵੱਲੋਂ ਇਸ ਸੀਜ਼ਨ ਲਈ ਗੰਨੇ ਦਾ ਮੁੱਲ ਘੱਟੋ-ਘੱਟ 400 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸ਼ਗਨ ਹੀ ਦੇਣਾ ਸੀ ਤਾਂ ਫ਼ਿਰ 21 ਰੁਪਏ ਤਾਂ ਦੇ ਦਿੰਦੇ ਹੁਣ ਸਾਲ 2023 ਚੱਲ ਰਿਹਾ 1973 ਨਹੀਂ।

Scroll to Top