ਅੰਮ੍ਰਿਤਸਰ ‘ਚ ਭੀਖ ਮੰਗਣ ਵਾਲਿਆਂ ਖ਼ਿਲਾਫ਼ ਸਰਕਾਰ ਦੀ ਸਖ਼ਤ ਕਾਰਵਾਈ, ਕਰਵਾਏ ਜਾ ਰਹੇ DNA ਟੈਸਟ

17 ਜੁਲਾਈ 2025: ਅੰਮ੍ਰਿਤਸਰ ਵਿੱਚ ਭੀਖ (beggars) ਮੰਗਣ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਹੁਣ ਸਖ਼ਤ ਰੁਖ ਅਖਤਿਆਰ ਕਰ ਰਹੀ ਹੈ। ਦੱਸ ਦੇਈਏ ਕਿ ਸਰਕਾਰ ਨੇ ਸਖਤ ਹੁਕਮ ਦੇ ਦਿੱਤੇ ਹਨ ਕਿ ਹੁਣ ਭਿਖਾਰੀਆਂ ਦੇ DNA ਟੈਸਟ ਕਰਵਾਏ ਜਾਣਗੇ: ਉਥੇ ਹੀ ਅੱਜ ਗੋਲਡਨ ਗੇਟ ‘ਤੇ ਡੀਸੀ ਅੰਮ੍ਰਿਤਸਰ ਦੇ ਹੁਕਮਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਭੀਖ ਮੰਗਣ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਜਾਂਚ ਕੀਤੀ ਗਈ।

ਇਸ ਮੌਕੇ ਤੇ ਸਮਾਜ ਸੇਵੀ ਹਰਮਨਪ੍ਰੀਤ ਸਿੰਘ (harmanpreet singh) ਨੇ ਮੀਡੀਆ (media) ਨੂੰ ਦੱਸਿਆ ਕਿ ਕਈ ਔਰਤਾਂ ਦਿਨ ਦੀ ਸ਼ੁਰੂਆਤ ‘ਚ ਛੋਟੇ ਬੱਚਿਆਂ ਨੂੰ ਆਟੋ ਰਾਹੀਂ ਲਿਆਉਂਦੀਆਂ ਅਤੇ ਉਨ੍ਹਾਂ ਰਾਹੀਂ ਭੀਖ ਮੰਗਵਾਈ ਜਾਂਦੀ ਸੀ। ਇਸ ਗੈਰ ਕਾਨੂੰਨੀ ਕੰਮ ਨੂੰ ਰੋਕਣ ਲਈ ਉਹਨਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ। ਕਾਰਵਾਈ ਦੌਰਾਨ ਇੱਕ ਔਰਤ ਅਤੇ ਦੋ ਬੱਚਿਆਂ ਨੂੰ ਕਾਬੂ ਕੀਤਾ ਗਿਆ।

ਜ਼ਿਲ੍ਹਾ ਬਾਲ ਸਿੱਖਿਆ ਅਫਸਰ ਤਰਨਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਰੈਸਕਿਊ ਕਰਕੇ ਉਨ੍ਹਾਂ ਦੀ ਵੈਕਸੀਨੇਸ਼ਨ ਅਤੇ ਆਵਸ਼ਕ ਜਾਂਚ ਕੀਤੀ ਗਈ। ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ। ਇਸ ਕਾਰਵਾਈ ਹੇਠ ਕਈ ਭੀਖ ਮੰਗਣ ਵਾਲਿਆਂ ਦੇ ਡੀਐਨਏ ਟੈਸਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ਕਾਰਡ ਦੇ ਆਧਾਰ ‘ਤੇ ਉਨ੍ਹਾਂ ਦੀ ਪਛਾਣ ਕਰਕੇ ਜਿੱਥੇ ਦੇ ਰਹਿਣ ਵਾਲੇ ਹਨ ਉਥੇ ਭੇਜਣ ਦੀ ਪ੍ਰਕਿਰਿਆ ਵੀ ਚਲ ਰਹੀ ਹੈ।

Read More: ਪੰਜਾਬ ‘ਚ ਭੀਖ ਮੰਗਣ ਵਾਲਿਆਂ ਦ ਹੋਵੇਗਾ DNA ਟੈਸਟ, ਬੱਚਿਆਂ ਦੀ ਤਸਕਰੀ ਦਾ ਖਦਸ਼ਾ

Scroll to Top