Senior Secondary School

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ 1 ਕਰੋੜ ਦੀ ਲਾਗਤ ਨਾਲ ਬਦਲੀ ਜਾਵੇਗੀ ਨੁਹਾਰ: ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ , 18 ਫਰਵਰੀ 2024: ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਮਹੈਣ ਵਿੱਚ ਪਾਣੀ ਨਿਕਾਸੀ ਅਤੇ ਟੋਬੇ ਦੀ ਸਫਾਈ ਲਈ 10 ਲੱਖ ਰੁਪਏ, ਦੋਲੋਵਾਲ ਅੱਪਰ ਦੇ ਕਮਿਊਨਿਟੀ ਸੈਂਟਰ ਲਈ 5 ਲੱਖ ਰੁਪਏ ਤੇ ਸਰਕਾਰੀ ਸਕੂਲ ਦੋਲੋਵਾਲ ਅੱਪਰ ਤੇ ਮਹੈਣ ਲਈ 10-10 ਲੱਖ ਰੁਪਏ ਦਿੱਤੇ ਗਏ ਹਨ। ਸਰਕਾਰੀ ਸੀਨੀ.ਸੈਕੰ.ਸਕੂਲ (Govt Senior Secondary School) ਢੇਰ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਪਿੰਡ ਵਿਚ ਸੀਵਰੇਜ ਦਾ ਕੰਮ ਵੀ ਪ੍ਰਗਤੀ ਤੇ ਹੈ , ਇਸ ਪਿੰਡ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਲਈ ਖੋਲੇ ਆਮ ਆਦਮੀ ਕਲੀਨਿਕ ਵਿੱਚ ਮੁਫ਼ਤ ਇਲਾਜ, ਦਵਾਈ ਤੇ ਟੈਸਟ ਦੀ ਸਹੂਲਤ ਲੈਣ ਲਈ ਰੋਜ਼ਾਨਾ 100 ਤੋ ਵੱਧ ਮਰੀਜ਼ ਪਹੁੰਚ ਰਹੇ ਹਨ।

ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਅੱਜ ਦੋਲੋਵਾਲ ਅੱਪਰ, ਖਮੇੜਾ, ਮਹੈਣ ਤੇ ਢੇਰ ਵਿੱਚ ਲੱਗੇ “ਆਪ ਦੀ ਸਰਕਾਰ, ਆਪ ਦੇ ਦੁਆਰ” ਕੈਂਪ ਵਿਚ ਪਹੁੰਚੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਹਰ ਪਿੰਡ ਵਿੱਚ ਲੋਕ ਸੇਵਾਂ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਉਨ੍ਹਾਂ ਦੇ ਘਰਾਂ ਨੇੜੇ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਕੈਬਨਿਟ ਮੰਤਰੀ ਵੱਲੋਂ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਅਤੇ ਸਾਂਝੇ ਮਸਲੇ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ, ਬਕਾਇਆ ਮੁਸ਼ਕਿਲਾਂ ਸਮਾਂਬੱਧ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ।

ਜਿੱਥੇ ਲੋਕ ਇਨ੍ਹਾਂ ਕੈਂਪਾਂ ਵਿੱਚ ਆਪਣੇ ਨਿੱਜੀ ਕੰਮ ਕਰਵਾ ਰਹੇ ਹਨ, ਉਥੇ ਪਿੰਡਾਂ ਦੇ ਸਾਂਝੇ ਮਾਮਲੇ ਵੀ ਹੱਲ ਹੋ ਰਹੇ ਹਨ, ਸੜਕਾਂ, ਸਕੂਲਾਂ ( (Govt Senior Secondary School), ਹਸਪਤਾਲਾਂ, ਡਿਸਪੈਂਸਰੀਆਂ, ਗਲੀਆਂ, ਨਾਲੀਆਂ, ਛੱਪੜਾਂ, ਰੋਸ਼ਨੀ, ਨੀਲੇ ਕਾਰਡ ਵਰਗੇ ਮਸਲੇ ਵੀ ਸਮਾਂਬੱਧ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾ ਵਿੱਚ ਹਰ ਸਹੂਲਤ ਉਪਲੱਬਧ ਕਰਵਾਈ ਗਈ ਹੈ, ਐਲਟ੍ਰਾਸਾਊਡ, ਐਕਸ-ਰੇ, ਦਵਾਈਆਂ ਆਦਿ ਦੀ ਸਹੂਲਤ ਆਮ ਨਾਗਰਿਕ ਨੂੰ ਮਿਲ ਰਹੀ ਹੈ, ਬਹੁਤ ਸਾਰੇ ਸਕੈਨ ਸੈਂਟਰ, ਲੈਬ, ਇੰਮਪੈਨਲਡ ਕੀਤੇ ਗਏ ਹਨ, ਸਰਕਾਰੀ ਹਸਪਤਾਲ ਵਿੱਚ ਹਰ ਤਰਾਂ ਦੀ ਦਵਾਈ ਮਿਲੇਗੀ, ਜੇਕਰ ਦਵਾਈ ਉਪਲੱਬਧ ਨਹੀ ਹੋਵੇਗੀ ਤਾਂ ਮੋਜੂਦ ਡਾਕਟਰ ਆਪਣੇ ਪੱਧਰ ਤੇ ਦਵਾਈ ਦਾ ਪ੍ਰਬੰਧ ਕਰਨਗੇ, ਅਲਟ੍ਰਾਸਾਊਡ ਲਈ ਪ੍ਰਾਈਵੇਟ ਸਕੈਨ ਸੈਂਟਰ ਸਰਕਾਰੀ ਹਸਪਤਾਲ ਵੱਲੋਂ ਮਿਲੀ ਪਰਚੀ ਉਤੇ ਮਰੀਜ਼ ਦਾ ਅਲਟ੍ਰਾਸਾਊਡ ਕਰਨਗੇ, ਜਿਸ ਦੀ ਅਦਾਇਗੀ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ।

ਇਸ ਮੌਕੇ ਹਰਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ, ਸੂਬੇਦਾਰ ਰਾਜਪਾਲ ਮੋਹੀਵਾਲ, ਮੰਗਲ ਰਾਮ ਸਰਪੰਚ, ਸੋਨੂੰ ਦੋਲੋਵਾਲ, ਡਾ.ਜਰਨੈਲ ਸਿੰਘ, ਸੋਨੂ ਚੋਧਰੀ, ਗੁਰਮੀਤ ਸਿੰਘ ਸੀਨੀਅਰ ਆਗੂ,ਸਮਸ਼ੇਰ ਲਖੇੜ, ਮੋਹਨਾ ਮੋਹੀਵਾਲ, ਸੂਬੇਦਾਰ ਲਾਲ ਸਿੰਘ, ਵੀਰ ਚੰਦ, ਚੰਨਣ ਸਿੰਘ, ਸਰਵਨ ਸਿੰਘ, ਸੁੱਚਾ ਸਿੰਘ ਖੱਟੜਾ, ਕਸ਼ਮੀਰ ਸਿੰਘ, ਸਰਪੰਚ ਕਰਨੈਲ ਕੌਰ, ਹਰਜੀਤ ਸਿੰਘ, ਬਲਵੰਤ ਸਿੰਘ, ਹਰਮਿੰਦਰ ਸਿੰਘ, ਹਰਭਜਨ ਸਿੰਘ, ਡਾ.ਸੁਖਵੀਰ ਸਿੰਘ, ਗੁਰਦੇਵ ਸਿੰਘ, ਧਰਮਪਾਲ, ਜਗਤਾਰ ਸਿੰਘ, ਰਿੰਕੂ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਊਸ਼ਾ ਰਾਣੀ, ਪਵਨ ਸ਼ਰਮਾ, ਇੰਦਰਜੀਤ ਸ਼ਰਮਾ, ਜਗਤਾਰ ਸਿੰਘ, ਲਵਲੀ ਸ਼ਰਮਾ, ਹਰਜੀਤ ਸਿੰਘ, ਵੀਨਾ ਰਾਣੀ, ਰੋਹਿਤ ਸ਼ਰਮਾ, ਬਾਮਦੇਵ ਸ਼ਰਮਾ, ਰਾਕੇਸ਼ ਕੁਮਾਰ ਜੇ.ਈ, ਜਸਵਿੰਦਰ ਸਿੰਘ, ਦਰਸ਼ਨ ਸਿੰਘ ਪ੍ਰਧਾਨ, ਖੁਸ਼ਹਾਲ ਸਿੰਘ, ਗੁਰਦਿਆਲ ਸਿੰਘ ਪੰਚ, ਕੁਲਵਿੰਦਰ ਸਿੰਘ, ਤਾਰੀ ਬਾਬਾ, ਹਰਜੀਤ ਸਿੰਘ, ਕੁਲਦੀਪ ਸਿੰਘ, ਜਸਕਰਨ ਸਿੰਘ, ਕਮਲ ਅਟਵਾਲ, ਦਮਨ ਭਾਲੜੂ, ਗਿਆਨ ਚੋਧਰੀ, ਮਨਜੀਤ ਕੌਰ, ਰਣਜੀਤ ਕੌਰ, ਰਤਨ ਕੌਰ ਭੰਗਲ ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Scroll to Top