ਚੰਡੀਗੜ੍ਹ, 23 ਅਗਸਤ 2024: ਹਿਮਾਚਲ ਪ੍ਰਦੇਸ਼ ‘ਚ ਮੰਕੀ ਪੌਕਸ (Monkey pox) ਨੂੰ ਲੈ ਕੇ ਸਰਕਾਰ ਨੇ ਅਲਰਟ ਕੀਤਾ ਹੈ। ਦੇਸ਼ ‘ਚ ਮੰਕੀ ਪੌਕਸ ਦੇ ਮਾਮਲੇ ਵੱਧ ਰਹੇ ਹਨ। ਹਿਮਾਚਲ ਸਰਕਾਰ ਨੇ ਇਹਤਿਆਤ ਵਜੋਂ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ‘ਚ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੁਝ ਦਿਨ ਪਹਿਲਾਂ ਇਸ ਬਿਮਾਰੀ ਨੂੰ ਲੈ ਕੇ ਸਿਹਤ ਅਧਿਕਾਰੀਆਂ ਦੀ ਬੈਠਕ ਹੋਈ। ਇਸ ਦੀ ਪ੍ਰਧਾਨਗੀ ਸਿਹਤ ਸਕੱਤਰ ਐਮ ਸੁਧਾ ਨੇ ਕੀਤੀ।
ਉਨ੍ਹਾਂ ਕਿਹਾ ਕਿ ਮੰਕੀ ਪੌਕਸ (Monkey pox) ਇੱਕ ਵਾਇਰਲ ਰੋਗ ਹੈ। ਇਸ ਦੇ ਲੱਛਣ ਚੇਚਕ ਵਰਗੇ ਹੁੰਦੇ ਹਨ। ਬੁਖਾਰ, ਸਿਰ ਦਰਦ, ਸਰੀਰ ਦਰਦ ਇਸ ਬਿਮਾਰੀ ਦੇ ਲੱਛਣ ਹਨ। ਇਸਦੀ 1958 ‘ਚ ਹੋਈ ਖੋਜ ਵਿੱ’ਚ ਇਹ ਬਿਮਾਰੀ ਬਾਂਦਰਾਂ ‘ਚ ਪਾਈ ਗਈ ਸੀ। ਇਸੇ ਲਈ ਇਸ ਨੂੰ ਮੰਕੀ ਪੌਕਸ ਦਾ ਨਾਂ ਦਿੱਤਾ ਗਿਆ ਹੈ। ਵਿਦੇਸ਼ਾਂ ਤੋਂ ਹਿਮਾਚਲ ਆਉਣ ਵਾਲੇ ਲੋਕਾਂ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।