IAS officers

ਭਾਰਤ ਸਰਕਾਰ ਵੱਲੋਂ ਨਵੇਂ 179 IAS ਅਧਿਕਾਰੀਆਂ ਦੀ ਸੂਚੀ ਜਾਰੀ, ਪੰਜਾਬ ਨੂੰ ਮਿਲੇ 5 ਨਵੇਂ IAS ਅਧਿਕਾਰੀ

ਚੰਡੀਗੜ੍ਹ, 3 ਨਵੰਬਰ 2023: ਭਾਰਤ ਸਰਕਾਰ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ-2022 ਪਾਸ ਕਰਨ ਵਾਲੇ 179 ਅਧਿਕਾਰੀਆਂ  (IAS officers) ਨੂੰ ਉਨ੍ਹਾਂ ਸੂਬੇ ਅਲਾਟ ਕੀਤੇ ਹਨ | ਇਨ੍ਹਾਂ ਦੀ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚੋਂ ਪੰਜ ਅਧਿਕਾਰੀਆਂ ਨੂੰ ਪੰਜਾਬ ਕੇਡਰ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਪੰਜਾਬ ਦੀ ਸੋਨਮ ਵੀ ਹੈ, ਜਿਸ ਨੇ ਆਪਣਾ ਗ੍ਰਹਿ ਰਾਜ ਚੁਣਿਆ ਹੈ।

179 ਆਈਏਐਸ ਅਧਿਕਾਰੀਆਂ (IAS officers) ਨੂੰ ਕੇਡਰ ਅਲਾਟ ਕਰਨ ਦੀ ਸੂਚੀ ਅਨੁਸਾਰ ਆਲ ਇੰਡੀਆ ਪੱਧਰ ’ਤੇ 14ਵਾਂ ਰੈਂਕ ਹਾਸਲ ਕਰਨ ਵਾਲੀ ਹਰਿਆਣਾ ਦੀ ਕ੍ਰਿਤਿਕਾ ਗੋਇਲ ਨੂੰ ਵੀ ਪੰਜਾਬ ਕੇਡਰ ਮਿਲਿਆ ਹੈ। ਇਨ੍ਹਾਂ ਤੋਂ ਇਲਾਵਾ 70ਵਾਂ ਰੈਂਕ ਪ੍ਰਾਪਤ ਕਰਨ ਵਾਲੇ ਆਦਿਤਿਆ ਸ਼ਰਮਾ, 77ਵਾਂ ਰੈਂਕ ਪ੍ਰਾਪਤ ਕਰਨ ਵਾਲੇ ਸੁਨੀਲ, 237ਵਾਂ ਰੈਂਕ ਪ੍ਰਾਪਤ ਕਰਨ ਵਾਲੇ ਸੋਨਮ ਅਤੇ 507ਵਾਂ ਰੈਂਕ ਪ੍ਰਾਪਤ ਕਰਨ ਵਾਲੇ ਰਾਕੇਸ਼ ਕੁਮਾਰ ਮੀਨਾ ਨੂੰ ਪੰਜਾਬ ਕੇਡਰ ਵਿੱਚ ਭੇਜਿਆ ਗਿਆ ਹੈ | ਇਨ੍ਹਾਂ ਵਿੱਚੋਂ ਆਦਿਤਿਆ ਸ਼ਰਮਾ ਚੰਡੀਗੜ੍ਹ, ਸੁਨੀਲ ਦਿੱਲੀ ਅਤੇ ਰਾਕੇਸ਼ ਕੁਮਾਰ ਮੀਨਾ ਰਾਜਸਥਾਨ ਤੋਂ ਹਨ।

Scroll to Top