Microsoft

ਮਾਈਕ੍ਰੋਸਾਫਟ ਨਾਲ ਲਗਾਤਰ ਸੰਪਰਕ ‘ਚ ਹੈ ਭਾਰਤ ਸਰਕਾਰ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ

ਚੰਡੀਗੜ੍ਹ, 19 ਜੁਲਾਈ 2024: ਮਾਈਕ੍ਰੋਸਾਫਟ (Microsoft) ਦੇ ਸਰਵਰ ‘ਚ ਤਕਨੀਕੀ ਗੜਬੜ ਕਰ ਨਾ ਰਹੀਆਂ ਸਮੱਸਿਆਵਾਂ ‘ਤੇ ਭਾਰਤ ਦੇ ਕੇਂਦਰੀ ਰੇਲ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ | ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਵਿਸ਼ਵਵਿਆਪੀ ਆਊਟੇਜ ਦੇ ਸਬੰਧ ‘ਚ ਮਾਈਕ੍ਰੋਸਾਫਟ ਅਤੇ ਇਸਦੇ ਭਾਈਵਾਲਾਂ ਦੇ ਸੰਪਰਕ ‘ਚ ਹਨ। ਇਸ ਆਊਟੇਜ ਦੇ ਕਾਰਨ ਦਾ ਪਤਾ ਲਗਾਇਆ ਗਿਆ ਹੈ ਅਤੇ ਮੁੱਦੇ ਨੂੰ ਹੱਲ ਕਰਨ ਲਈ ਅੱਪਡੇਟ ਜਾਰੀ ਕੀਤੇ ਗਏ ਹਨ। CERT ਇੱਕ ਤਕਨੀਕੀ ਸਲਾਹ ਜਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦਾ ਨੈੱਟਵਰਕ ਪ੍ਰਭਾਵਿਤ ਨਹੀਂ ਹੋਇਆ ਹੈ।

ਦੂਜੇ ਪਾਸੇ ਮਾਈਕ੍ਰੋਸਾਫਟ (Microsoft) ਆਊਟੇਜ ‘ਤੇ ਭਾਜਪਾ ਆਗੂ ਰਾਜੀਵ ਚੰਦਰਸ਼ੇਖਰ ਨੇ ਕਿਹਾ, “ਮਾਈਕ੍ਰੋਸਾਫਟ 365 ਅਤੇ ਮਾਈਕ੍ਰੋਸਾਫਟ ਸੂਟ ਦੀ ਵਰਤੋਂ ਲੱਖਾਂ ਭਾਰਤੀ ਕਰਦੇ ਹਨ, ਇਸ ਪਲੇਟਫਾਰਮ ‘ਤੇ ਕੋਈ ਵੀ ਆਊਟੇਜ ਕਈ ਕੰਪਨੀਆਂ ਦੇ ਕਾਰੋਬਾਰ ਅਤੇ ਸੰਚਾਲਨ ਨੂੰ ਪ੍ਰਭਾਵਿਤ ਕਰਦਾ ਹੈ। ਮੈਨੂੰ ਉਮੀਦ ਹੈ ਕਿ ਮਾਈਕ੍ਰੋਸਾਫਟ ਛੇਤੀ ਹੀ ਸੇਵਾਵਾਂ ਬਹਾਲ ਕਰੇਗਾ।

Scroll to Top