ਭਾਰਤ ਸਰਕਾਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਦੋ ਨਵੇਂ ਪੈਟੇਂਟ ਕੀਤੇ ਪ੍ਰਾਦਨ

Kurukshetra University

ਚੰਡੀਗੜ੍ਹ, 24 ਅਪ੍ਰੈਲ 2024: ਭਾਰਤ ਸਰਕਾਰ ਦੇ ਪੈਟੇਂਟ ਦਫਤਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University) ਨੂੰ ਦੋ ਪੈਟੇਂਟ ਪ੍ਰਦਾਨ ਕੀਤੇ ਗਏ ਹਨ। ਅਪ੍ਰੈਲ ਮਹੀਨੇ ਵਿਚ ਭਾਰਤ ਦੇ ਕਾਰਬੋਕਿਸਮਿਥਾਇਲਿਸੇਲਲੋਜ ਏਸਟਰ ਅਧਾਰਿਤ ਡਰੱਗ ਡਿਲੀਵਰੀ ਸਿਸਟਮ ਅਤੇ ਏਪੋਪਟੋਸਿਸ ਇਡਯੂਸਿੰਗ ਕੰਪੋਜਿਸ਼ਨ ਕੰਪ੍ਰੋਮਾਈਜਿੰਗ ਟ੍ਰਾਇਜੋਲੋਥਿਯਾਜੋਲਿਲ-ਟਰਾਇਜੋਲ ਬੇਂਜਾਨ ਦਾ ਵਿਯੂਤਪੰਨ ਤਹਿਤ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਦੋ ਪੈਟੇਂਟ ਪ੍ਰਦਾਨ ਕੀਤੇ ਗਏ ਹਨ।

ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University) ਨੂੰ ਹੁਣ ਤਕ 22 ਪੈਟੇਂਟ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਇੰਨ੍ਹਾਂ ਵਿੱਚੋਂ ਜਿਆਦਾਤਰ ਪੈਟੇਂਟ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਵੱਲੋਂ ਖੋਜ ਦੇ ਖੇਤਰ ਵਿਚ ਇਨੋਵੇਸ਼ਨ ਨੂੰ ਬਦਲਾਅ ਦੇ ਬਾਅਦ ਪ੍ਰਦਾਨ ਕੀਤੇ ਗਏ ਹਨ। ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਨੇ ਅਧਿਆਪਕਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਪੈਟੇਂਟ ਦਾ ਉਦੇਸ਼ ਇਨੋਵੇਸ਼ਨ ਅਤੇ ਨਵੀਂ ਤਕਨਾਲੋਜੀਆਂ ਦੇ ਵਿਕਾਸ ਨੁੰ ਪ੍ਰੋਤਸਾਹਨ ਦੇਣਾ ਹੈ।

ਖੋਜ ਨੂੰ ਪ੍ਰੋਤਸਾਹਨ ਤੇ ਵਧਾਵਾ ਦੇਣ ਲਈ ਪੇਟੈਂਟ ਮਾਹਰ ਰਾਹੀਂ ਕੇਯੂ ਅਧਿਆਪਕਾਂ ਨੁੰ ਪੈਟੇਂਟ ਦਾਖਿਲ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਵਿਚ ਇਨਕਿਯੂਬੇਸ਼ਨ, ਸਟਾਰਟ ਅੱਪ ਅਤੇ ਇਨੋਵੇਸ਼ਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਖੋਜ ਪ੍ਰਕਾਸ਼ਨਾਂ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਗਿਆ।

ਪ੍ਰੋਫੈਸਰ ਸੋਮਨਾਥ ਨੇ ਕਿਹਾ ਕਿ ਕੇਯੂ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਰਮੇਸ਼ ਕੁਮਾਰ ਮੇਹਤਾ ਨੂੰ ਆਈਪੀਆਰ ਅਤੇ ਤਕਨਾਲੋਜੀ ਟ੍ਰਾਂਸਫਰ ਦੇ ਮਾਨਦ ਪ੍ਰੋਫੈਸਰ ਵਜੋ ਨਿਯੁਕਤ ਕੀਤਾ ਹੈ। ਪ੍ਰੋਫੈਸਰ ਮੇਹਰਾ ਵੱਲੋਂ ਯੂਨੀਵਰਸਿਟੀ ਤੋਂ ਕੋਈ ਫੀਸ ਲਏ ਬਿਨ੍ਹਾਂ ਪੇਟੈਂਟ ਦਾਖਲ ਕਰਨ ਵਿਚ ਫੈਕੇਲਟੀ ਮੈਂਬਰਾਂ ਦੀ ਸਹਾਇਤਾ ਪ੍ਰਦਾਨ ਕਰਨ ਵਿਚ ਮਹਤੱਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।