17 ਫਰਵਰੀ 2025: ਸਰਕਾਰੀ ਨੌਕਰੀ (goverment job) ਲੱਭਣ ਵਾਲਿਆਂ ਲਈ ਵੱਡੀ ਖਬਰ ਆਈ ਹੈ। ਸਰਕਾਰੀ ਨੌਕਰੀ ਦੇ ਚਾਹਵਾਨਾਂ ਨੂੰ ਬਿਨਾਂ ਪੇਪਰ ਦਿੱਤੇ ਸਰਕਾਰੀ ਨੌਕਰੀ ਲੈਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਡਾਕ ਵਿਭਾਗ ਵਿੱਚ ਬੰਪਰ ਭਰਤੀਆਂ ਹੋਈਆਂ ਹਨ। ਭਾਰਤੀ ਡਾਕ ਵਿਭਾਗ (Indian Postal Department) ਨੇ ਗ੍ਰਾਮੀਣ ਡਾਕ ਸੇਵਕ ਦੀਆਂ 21,413 ਅਸਾਮੀਆਂ ਲਈ ਭਰਤੀ ਜਾਰੀ ਕੀਤੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਭਰਤੀ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ indiapostgdsonline.gov.in ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖਰੀ ਮਿਤੀ
ਮੀਦਵਾਰ 3 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 40 ਸਾਲ ਨਿਰਧਾਰਿਤ ਕੀਤੀ ਗਈ ਹੈ।
ਵਿਦਿਅਕ ਯੋਗਤਾ
ਗ੍ਰਾਮੀਣ ਡਾਕ ਸੇਵਕ ਬਣਨ ਲਈ, ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਜਾਂ 10ਵੀਂ ਦੀ ਪ੍ਰੀਖਿਆ (ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੇ ਨਾਲ) ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਨੇ 10ਵੀਂ ਜਮਾਤ ਤੱਕ ਉਸ ਖੇਤਰ ਦੀ ਸਥਾਨਕ ਭਾਸ਼ਾ ਦਾ ਅਧਿਐਨ ਕੀਤਾ ਹੋਣਾ ਚਾਹੀਦਾ ਹੈ।
ਚੋਣ ਪ੍ਰਕਿਰਿਆ
ਗ੍ਰਾਮੀਣ ਡਾਕ ਸੇਵਕ ਬਣਨ ਲਈ, ਉਮੀਦਵਾਰਾਂ ਨੂੰ ਕਿਸੇ ਲਿਖਤੀ ਪ੍ਰੀਖਿਆ ਲਈ ਨਹੀਂ ਬੈਠਣਾ ਪਵੇਗਾ। ਉਮੀਦਵਾਰਾਂ ਦੀ ਚੋਣ ਉਨ੍ਹਾਂ ਦੇ 10ਵੀਂ ਦੇ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ।
ਐਪਲੀਕੇਸ਼ਨ ਫੀਸ
ਜੀਡੀਐਸ ਫਾਰਮ ਭਰਨ ਲਈ, ਜਨਰਲ/ਓਬੀਸੀ ਸ਼੍ਰੇਣੀ ਦੇ ਬਿਨੈਕਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। SC/ST/PH/ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ।
ਤਨਖਾਹ
ਇੰਡੀਆ ਪੋਸਟ ਬ੍ਰਾਂਚ ਪੋਸਟ ਮਾਸਟਰ (BPM) ਦੀ ਪੋਸਟ ਨੂੰ 12,000-29,380/- ਰੁਪਏ ਤਨਖਾਹ ਮਿਲੇਗੀ ਅਤੇ ਸਹਾਇਕ ਬ੍ਰਾਂਚ ਪੋਸਟ ਮਾਸਟਰ (ABPM)/ਡਾਕ ਸੇਵਕ ਦੀ ਪੋਸਟ ਨੂੰ 10,000-24,470 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
Read More: ਬੇਰੋਜ਼ਗਾਰਾਂ ਲਈ ਸੁਨਹਿਰੀ ਮੌਕਾ, ਇਸ ਵਿਭਾਗ ‘ਚ ਨਿਕਲੀ ਭਰਤੀ