July 7, 2024 8:38 am
PM Modi

ਲੋਕਾਂ ਦੇ ਜੀਵਨ ‘ਚ ਸਰਕਾਰੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ: PM ਮੋਦੀ

ਚੰਡੀਗੜ੍ਹ, 14 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਬੁੱਧਵਾਰ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਦੁਨੀਆ ਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਪ੍ਰਧਾਨ ਮੰਤਰੀ ਦੁਬਈ ਵਿੱਚ ਵਿਸ਼ਵ ਸਰਕਾਰਾਂ ਦੇ ਸੰਮੇਲਨ ਵਿੱਚ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਜਿਸ ਤਰ੍ਹਾਂ ਦੁਬਈ ਗਲੋਬਲ ਅਰਥਵਿਵਸਥਾ, ਵਣਜ ਅਤੇ ਤਕਨਾਲੋਜੀ ਦਾ ਗਲੋਬਲ ਕੇਂਦਰ ਬਣ ਰਿਹਾ ਹੈ, ਇਹ ਵੱਡੀ ਗੱਲ ਹੈ।’

ਪ੍ਰਧਾਨ ਮੰਤਰੀ (PM Modi) ਨੇ ਕਿਹਾ ਕਿ ਅੱਜ ਅਸੀਂ 21ਵੀਂ ਸਦੀ ਵਿੱਚ ਹਾਂ। ਇੱਕ ਪਾਸੇ ਜਿੱਥੇ ਦੁਨੀਆ ਆਧੁਨਿਕਤਾ ਵੱਲ ਵਧ ਰਹੀ ਹੈ, ਉੱਥੇ ਹੀ ਪਿਛਲੀ ਸਦੀ ਤੋਂ ਚੱਲੀਆਂ ਆ ਰਹੀਆਂ ਚੁਣੌਤੀਆਂ ਵੀ ਓਨੀ ਹੀ ਵਿਆਪਕ ਹੁੰਦੀਆਂ ਜਾ ਰਹੀਆਂ ਹਨ। ਭੋਜਨ ਸੁਰੱਖਿਆ, ਸਿਹਤ ਸੁਰੱਖਿਆ, ਜਲ ਸੁਰੱਖਿਆ, ਊਰਜਾ ਸੁਰੱਖਿਆ ਜਾਂ ਸਿੱਖਿਆ ਹੋਵੇ। ਹਰ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਾਲ ਬੱਝੀ ਹੁੰਦੀ ਹੈ। ਅੱਜ ਹਰ ਸਰਕਾਰ ਦੇ ਸਾਹਮਣੇ ਸਵਾਲ ਇਹ ਹੈ ਕਿ ਉਸ ਨੂੰ ਕਿਹੜੀ ਪਹੁੰਚ ਅਪਣਾਉਣੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਅੱਜ ਦੁਨੀਆ ਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਰਕਾਰ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਸਗੋਂ ਮੇਰਾ ਮੰਨਣਾ ਹੈ ਕਿ ਇਹ ਯਕੀਨੀ ਕਰਨਾ ਸਰਕਾਰ ਦਾ ਕੰਮ ਹੈ ਕਿ ਲੋਕਾਂ ਦੇ ਜੀਵਨ ਵਿੱਚ ਸਰਕਾਰੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਵੇ। ਇਨ੍ਹਾਂ 23 ਸਾਲਾਂ ਦੌਰਾਨ ਸਰਕਾਰ ਵਿੱਚ ਮੇਰਾ ਸਭ ਤੋਂ ਵੱਡਾ ਸਿਧਾਂਤ ਰਿਹਾ ਹੈ – ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’। ਮੈਂ ਹਮੇਸ਼ਾ ਅਜਿਹਾ ਮਾਹੌਲ ਸਿਰਜਣ ਉੱਤੇ ਜ਼ੋਰ ਦਿੱਤਾ ਹੈ ਜਿਸ ਵਿੱਚ ਨਾਗਰਿਕਾਂ ਵਿੱਚ ਉੱਦਮ ਅਤੇ ਊਰਜਾ ਦੀ ਭਾਵਨਾ ਦਾ ਵਿਕਾਸ ਹੋਵੇ।

ਉਨ੍ਹਾਂ ਅੱਗੇ ਕਿਹਾ, ‘ਸਬਕਾ ਸਾਥ-ਸਬਕਾ ਵਿਕਾਸ’ ਦੇ ਮੰਤਰ ਚ ‘ਤੇ ਜ਼ੋਰ ਦੇ ਰਹੇ ਹਾਂ। ਕੋਈ ਵੀ ਲਾਭਪਾਤਰੀ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ, ਸਰਕਾਰ ਖੁਦ ਉਨ੍ਹਾਂ ਤੱਕ ਪਹੁੰਚ ਕਰੇ। ਸ਼ਾਸਨ ਦੇ ਇਸ ਮਾਡਲ ਵਿੱਚ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੋਵਾਂ ਦੀ ਗੁੰਜਾਇਸ਼ ਖਤਮ ਹੋ ਜਾਂਦੀ ਹੈ।