ਸਰਕਾਰ ਨੇ ਪਰਾਲੀ ਸਾੜਨ ‘ਤੇ ਪਾਬੰਦੀ ਲਗਾਉਣ ਲਈ ਚੁੱਕਿਆ ਵੱਡਾ ਕਦਮ, ਪਰਾਲੀ ਤੋਂ ਉਦਯੋਗਾਂ ਲਈ ਬਣਾਇਆ ਜਾਵੇਗਾ ਬਾਲਣ

15 ਮਈ 2025: ਪੰਜਾਬ ਸਰਕਾਰ (punjab sarkar) ਨੇ ਪਰਾਲੀ ਸਾੜਨ ਤੋਂ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਵਿੱਚ ਪਹਿਲੀ ਵਾਰ ਉਦਯੋਗਾਂ ਨੂੰ ਪਰਾਲੀ ਦੀ ਵਰਤੋਂ ਕਰਨ ‘ਤੇ 5 ਕਰੋੜ ਰੁਪਏ ਤੱਕ ਦੀ ਸਬਸਿਡੀ ਮਿਲੇਗੀ। ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ਼ ਵਾਤਾਵਰਣ (enviroment) ਨੂੰ ਸਾਫ਼ ਰੱਖਣ ਦੀ ਦਿਸ਼ਾ ਵਿੱਚ ਹੈ, ਸਗੋਂ ਇਹ ਸੂਬੇ ਦੇ ਉਦਯੋਗਾਂ ਅਤੇ ਕਿਸਾਨਾਂ ਦੋਵਾਂ ਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਵੀ ਦੇਵੇਗਾ।

ਮੰਤਰੀ ਤਰਨਪ੍ਰੀਤ ਸੋਂਡ ਨੇ ਕਿਹਾ ਕਿ ਹੁਣ ਉਦਯੋਗਾਂ ਲਈ ਬਾਲਣ ਪਰਾਲੀ ਤੋਂ ਬਣਾਇਆ ਜਾਵੇਗਾ। ਇਸ ਨਾਲ ਵਾਤਾਵਰਣ ਬਚੇਗਾ ਅਤੇ ਕਿਸਾਨ ਵੀ ਕਮਾਈ ਕਰਨਗੇ। ਉਦਯੋਗਾਂ ਨੂੰ ਪਰਾਲੀ-ਅਧਾਰਤ ਬਾਇਲਰ ਲਗਾਉਣ ‘ਤੇ ਭਾਰੀ ਸਬਸਿਡੀ ਮਿਲੇਗੀ। ਪੰਜਾਬ ਸਰਕਾਰ (punjab sarkar) ਨੇ ਇੱਕ ਨਵੀਂ ਪੂੰਜੀ ਸਬਸਿਡੀ ਸਕੀਮ ਲਾਗੂ ਕੀਤੀ ਹੈ। ਇਸ ਵਿੱਚ, ਪ੍ਰਤੀ 8 ਟੀਪੀਐਚ ਬਾਇਲਰ ‘ਤੇ 1 ਕਰੋੜ ਰੁਪਏ ਤੱਕ ਦੀ ਸਬਸਿਡੀ (subsidy) ਉਪਲਬਧ ਹੋਵੇਗੀ। ਇਸ ਨਾਲ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ‘ਤੇ ਰੋਕ ਲੱਗੇਗੀ। ਮਾਨ ਸਰਕਾਰ (maan sarkar) ਨੇ ਅਪੀਲ ਕੀਤੀ ਹੈ ਕਿ ਤੇਲ, ਕੋਲਾ ਜਾਂ ਹੋਰ ਬਾਇਓਮਾਸ ‘ਤੇ ਚੱਲਣ ਵਾਲੇ ਉਦਯੋਗਾਂ ਨੂੰ ਤੁਰੰਤ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਹੈ।

Read More: ਪੰਜਾਬ ‘ਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕਰਤਾ ਵੱਡਾ ਐਲਾਨ

Scroll to Top