July 2, 2024 8:20 pm
India-Myanmar border

ਭਾਰਤ-ਮਿਆਂਮਾਰ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣਾ ਦੇਸ਼ ਦੀ ਸੁਰੱਖਿਆ ਨੂੰ ਤਰਜੀਹ ਦਿੰਦੀ ਸਰਕਾਰ: ਐੱਸ ਜੈਸ਼ੰਕਰ

ਚੰਡੀਗੜ੍ਹ, 11 ਅਪ੍ਰੈਲ 2024: ਮਿਜ਼ੋਰਮ ‘ਚ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਜੈਸ਼ੰਕਰ ਨੇ ਭਾਰਤ-ਮਿਆਂਮਾਰ ਸਰਹੱਦ  (India-Myanmar border) ‘ਤੇ ਕੰਡਿਆਲੀ ਤਾਰ ਲਗਾਉਣ ‘ਤੇ ਕਿਹਾ ਕਿ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਜੈਸ਼ੰਕਰ ਨੇ ਕਿਹਾ ਕਿ ਕੇਂਦਰ ਲੋਕਾਂ ਦੇ ਹਿੱਤਾਂ, ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਸਰਹੱਦ ਪਾਰ ਸਬੰਧਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ।

ਜੈਸ਼ੰਕਰ ਨੇ ਪ੍ਰਸਤਾਵਿਤ ਸਰਹੱਦੀ ਕੰਡਿਆਲੀ ਤਾਰ ਅਤੇ ਐਫਐਮਆਰ ਨੂੰ ਰੱਦ ਕਰਨ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਸਮੇਂ ਇਹ ਜ਼ਰੂਰੀ ਹੈ ਕਿ ਅਸੀਂ ਸਾਵਧਾਨੀ ਵਰਤੀ ਜਾਵੇ । ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੋਕ ਇਹ ਸਮਝਣ ਕਿ ਇਹ ਅੱਜ ਦੀ ਸਥਿਤੀ ਦਾ ਜਵਾਬ ਹੈ।

ਕੇਂਦਰ ਨੇ ਫਰਵਰੀ ‘ਚ ਭਾਰਤ-ਮਿਆਂਮਾਰ ਸਰਹੱਦ (India-Myanmar border) ‘ਤੇ ਵਾੜ ਲਗਾਉਣ ਦਾ ਫੈਸਲਾ ਕੀਤਾ ਸੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਖੁੱਲ੍ਹੀ ਆਵਾਜਾਈ ਵਿਵਸਥਾ ਨੂੰ ਖਤਮ ਕੀਤਾ ਸੀ। FMR ਭਾਰਤ-ਮਿਆਂਮਾਰ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਬਿਨਾਂ ਵੀਜ਼ਾ ਦੇ ਇੱਕ ਦੂਜੇ ਦੇ ਖੇਤਰ ਵਿੱਚ 16 ਕਿਲੋਮੀਟਰ ਤੱਕ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ। ਭਾਰਤ ਦੀ ਮਿਆਂਮਾਰ ਨਾਲ 1,643 ਕਿਲੋਮੀਟਰ ਲੰਬੀ ਸਰਹੱਦ ਹੈ ਅਤੇ ਖਾਸ ਤੌਰ ‘ਤੇ ਮਿਜ਼ੋਰਮ, ਗੁਆਂਢੀ ਦੇਸ਼ ਨਾਲ 510 ਕਿਲੋਮੀਟਰ ਲੰਬੀ ਸਰਹੱਦ ਹੈ।