July 7, 2024 5:14 pm
Government College Derabassi

ਸਰਕਾਰੀ ਕਾਲਜ ਡੇਰਾਬੱਸੀ ਵੱਲੋਂ ਸ਼ਹੀਦਾਂ ਦੀ ਯਾਦ ‘ਚ ਅੰਮ੍ਰਿਤ ਵਾਟਿਕਾ ਮੁਹਿੰਮ ਤਹਿਤ ਪੌਦੇ ਲਗਾਏ

ਐਸ.ਏ.ਐਸ.ਨਗਰ 10 ਅਗਸਤ 2023: ਸਰਕਾਰੀ ਕਾਲਜ ਡੇਰਾਬੱਸੀ (Government College Derabassi) ਵਿਖੇ 10 ਅਗਸਤ ਨੂੰ ਵਾਈਸ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੀ ਯੋਗ ਅਗਵਾਈ ਹੇਠ ਕਾਲਜ ਦੇ ਐਨ. ਐਸ. ਐਸ.ਵਲੰਟੀਅਰ ਵਲੋਂ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਦੇ ਤਹਿਤ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਹੁੰਦੇ ਹੋਏ, ਸ਼ਹੀਦਾਂ ਦੀ ਯਾਦ ਵਿੱਚ ਅੰਮ੍ਰਿਤ ਵਾਟਿਕਾ ਬਣਾਉਣ ਦੀ ਮੁਹਿੰਮ ਨੂੰ ਚਲਾਉਂਦੇ ਹੋਏ ਕਾਲਜ ਵਿਖੇ ਪੌਦੇ ਲਗਾਏ ਗਏ, ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਅਤੇ ਸਵੱਛ ਬਣਾਇਆ ਜਾ ਸਕੇ।

ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ ਅਤੇ ਕਾਲਜ (Government College Derabassi) ਦੇ ਵਿਦਿਆਰਥੀਆਂ ਵਲੋਂ ਦੇਸ਼ ਦੀ ਆਜ਼ਾਦੀ ਦੇ ਲਈ ਸ਼ਹੀਦ ਹੋਏ ਵੀਰਾਂ ਨੂੰ ਯਾਦ ਕਰਦੇ ਹੋਏ ਪੰਚ ਪ੍ਰਣ ਪ੍ਰਤਿੱਗਿਆ ਲਈ ਗਈ,ਅਤੇ ਰੈਲੀ ਕੱਢ ਕੇ ਦੇਸ਼ ਭਗਤੀ ਨਾਲ ਸੰਬੰਧਿਤ ਨਾਅਰੇ ਲਗਾ ਕੇ ਸਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਡਾ. ਸੁਜਾਤਾ ਕੌਸ਼ਲ ਨੇ ਦੇਸ਼ ਦੀ ਆਜ਼ਾਦੀ ਲਈ ਸਹੀਦ ਹੋਏ ਵੀਰਾਂ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਇਕ ਚੰਗੇ ਦੇਸ਼ਵਾਸੀ ਅਤੇ ਚੰਗੇ ਨਾਗਰਿਕ ਬਣਨ ਦਾ ਸੰਦੇਸ਼ ਦਿਤਾ। ਇਸ ਮੌਕੇ ਕਾਲਜ ਦੇ ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਆਮੀ ਭੱਲਾ, ਪ੍ਰੋਫੈਸਰ ਬੋਮਿੰਦਰ ਕੌਰ, ਰਾਮਕਿਰਪਾਲ, ਰਾਜਿੰਦਰ ਕੁਮਾਰ ਅਤੇ ਐਨ. ਐਸ. ਐਸ.ਵਲੰਟੀਅਰ ਵੀ ਸ਼ਾਮਿਲ ਸਨ।