ਚੰਡੀਗੜ੍ਹ, 20 ਮਾਰਚ 2025: ਗੂਗਲ ਪਿਕਸਲ 9ਏ (Google Pixel 9a) ਸਮਾਰਟਫੋਨ ਦੁਨੀਆ ਭਰ ‘ਚ ਲਾਂਚ ਹੋ ਗਿਆ ਹੈ। ਇਹ ਗੂਗਲ ਦਾ ਨਵੀਨਤਮ ਪਿਕਸਲ ਸਮਾਰਟਫੋਨ ਹੈ, ਜਿਸ ਨੂੰ 50 ਹਜ਼ਾਰ ਰੁਪਏ ਦੀ ਰੇਂਜ ‘ਚ ਲਾਂਚ ਕੀਤਾ ਗਿਆ ਹੈ। ਭਾਰਤ ‘ਚ ਸਿਰਫ਼ 256 ਜੀਬੀ ਸਟੋਰੇਜ ਮਾਡਲ ਹੀ ਉਪਲਬੱਧ ਹੋਵੇਗਾ ਅਤੇ ਅਗਲੇ ਮਹੀਨੇ ਵਿਕਰੀ ਲਈ ਉਪਲਬੱਧ ਹੋਵੇਗਾ।
ਨਵੇਂ ਪਿਕਸਲ ਫੋਨ ਦੀ ਤੁਲਨਾ ਆਈਫੋਨ 16e ਨਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਦੋਵਾਂ ਫੋਨਾਂ ਦੀ ਤੁਲਨਾ ਕਰ ਰਹੇ ਹਨ। ਅਸੀਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਸਾਂਝੀਆਂ ਕਰ ਰਹੇ ਹਾਂ। Google Pixel 9A ਕੀਮਤ ਦੇ ਮਾਮਲੇ ‘ਚ iPhone 16E ਤੋਂ ਅੱਗੇ ਜਾਪਦਾ ਹੈ, ਪਰ ਆਓ ਜਾਣਦੇ ਹਾਂ ਕਿ ਹੋਰ ਵਿਸ਼ੇਸ਼ਤਾਵਾਂ ‘ਤੇ ਦੋਵਾਂ ਡਿਵਾਈਸਾਂ ਵਿਚਕਾਰ ਮੁਕਾਬਲਾ ਕਿੰਨਾ ਵੱਡਾ ਹੈ।
ਆਈਫੋਨ 16e ਗੂਗਲ ਪਿਕਸਲ 9ਏ ਨਾਲੋਂ ਹਲਕਾ
ਗੂਗਲ ਪਿਕਸਲ 9ਏ ਦਾ ਆਕਾਰ ਅਤੇ ਭਾਰ ਆਈਫੋਨ 16ਈ (iPhone 16e) ਤੋਂ ਵੱਧ ਹੈ। ਇਸਦਾ ਇੱਕ ਕਾਰਨ ਫੋਨ ਦਾ ਡਿਸਪਲੇ ਵੀ ਹੋ ਸਕਦਾ ਹੈ। ਗੂਗਲ ਪਿਕਸਲ 9ਏ ਦਾ ਭਾਰ ਲਗਭਗ 186 ਗ੍ਰਾਮ ਹੈ, ਜਦੋਂ ਕਿ ਨਵੇਂ ਆਈਫੋਨ ਦਾ ਭਾਰ 167 ਗ੍ਰਾਮ ਹੈ।
ਗੂਗਲ ਪਿਕਸਲ 9ਏ ‘ਚ ਵੱਡਾ ਡਿਸਪਲੇਅ
ਗੂਗਲ ਪਿਕਸਲ 9ਏ ‘ਚ 6.3 ਇੰਚ ਦੀ ਡਿਸਪਲੇਅ ਹੈ, ਜਦੋਂ ਕਿ ਨਵੇਂ ਆਈਫੋਨ ‘ਚ 6.1 ਇੰਚ ਦੀ ਡਿਸਪਲੇਅ ਹੈ। ਦੋਵਾਂ ਫੋਨਾਂ ‘ਚ OLED ਡਿਸਪਲੇਅ ਹੈ, ਪਰ ਆਈਫੋਨ ਦਾ ਰੈਜ਼ੋਲਿਊਸ਼ਨ ਬਿਹਤਰ ਹੈ। ਹਾਲਾਂਕਿ, Google Pixel 9a 120Hz ਰਿਫਰੈਸ਼ ਰੇਟ ਦੀ ਪੇਸ਼ਕਸ਼ ਕਰਦਾ ਹੈ, ਜਦੋਂ ਕਿ iPhone 16e ‘ਚ 60Hz ਰਿਫਰੈਸ਼ ਰੇਟ ਹੈ। ਗੂਗਲ ਫੋਨ ‘ਚ ਪੀਕ ਬ੍ਰਾਈਟਨੈੱਸ ਜ਼ਿਆਦਾ ਹੁੰਦੀ ਹੈ। ਦੋਵਾਂ ਫੋਨਾਂ ‘ਚ ਡਿਸਪਲੇਅ ਸੁਰੱਖਿਆ ਵੱਖਰੀ ਹੈ। ਗੂਗਲ ਫੋਨ ਵਿੱਚ ਗੋਰਿਲਾ ਗਲਾਸ 3 ਸੁਰੱਖਿਆ ਹੈ, ਜਦੋਂ ਕਿ ਆਈਫੋਨ 16E ‘ਚ ਸਿਰੇਮਿਕ ਸ਼ੀਲਡ ਹੈ।
ਦੋਵੇਂ ਫੋਨ ਦੇ ਪ੍ਰੋਸੈਸਰ ਤੇ ਚਿੱਪਸੈੱਟ
ਦੋਵੇਂ ਫੋਨ ਪ੍ਰੋਸੈਸਰ ਦੇ ਮਾਮਲੇ ‘ਚ ਬਿਲਕੁਲ ਵੱਖਰੇ ਹਨ। ਗੂਗਲ ਪਿਕਸਲ 9ਏ ‘ਚ ਗੂਗਲ ਦਾ ਟੈਂਸਰ ਜੀ4 ਚਿੱਪਸੈੱਟ ਹੈ, ਜਦੋਂ ਕਿ ਆਈਫੋਨ 16ਈ ਵਿੱਚ ਐਪਲ ਦਾ ਏ18 ਬਾਇਓਨਿਕ ਚਿੱਪਸੈੱਟ ਹੈ। ਦੋਵੇਂ ਫੋਨ ਨਵੀਨਤਮ ਓਪਰੇਟਿੰਗ ਸਿਸਟਮ ‘ਤੇ ਚੱਲਦੇ ਹਨ। ਐਂਡਰਾਇਡ 15 ਗੂਗਲ ਫੋਨਾਂ ‘ਚ ਉਪਲਬੱਧ ਹੈ, ਜਦੋਂ ਕਿ ਆਈਓਐਸ 18 ਆਈਫੋਨ ‘ਚ ਦਿੱਤਾ ਗਿਆ ਹੈ।
ਰੈਮ, ਸਟੋਰੇਜ ਅਤੇ ਬੈਟਰੀ
ਗੂਗਲ ਪਿਕਸਲ 9ਏ ‘ਚ 8 ਜੀਬੀ ਰੈਮ ਹੈ। ਭਾਰਤ ‘ਚ ਇਹ ਫੋਨ 256 ਜੀਬੀ ਸਟੋਰੇਜ ਵੇਰੀਐਂਟ ‘ਚ ਉਪਲਬੱਧ ਹੋਵੇਗਾ। ਐਪਲ ਕਦੇ ਵੀ ਇਹ ਨਹੀਂ ਦੱਸਦਾ ਕਿ ਆਈਫੋਨ ‘ਚ ਕਿੰਨੀ ਰੈਮ ਹੈ |ਆਈਫੋਨ 16E ਨੂੰ 128 ਜੀਬੀ, 256 ਜੀਬੀ ਅਤੇ 512 ਜੀਬੀ ਰੈਮ ਵਿਕਲਪਾਂ ‘ਚ ਪੇਸ਼ ਕੀਤਾ ਹੈ। ਨਵੇਂ ਗੂਗਲ ਫੋਨ ‘ਚ 5100 mAh ਬੈਟਰੀ ਹੈ। ਇਹ 23W ਵਾਇਰਡ ਅਤੇ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ, ਆਈਫੋਨ 16ਏ ਦੀ ਬੈਟਰੀ 3900 mAh ਦੱਸੀ ਜਾ ਰਹੀ ਹੈ।
ਗੂਗਲ ਪਿਕਸਲ 9ਏ ਬਨਾਮ ਆਈਫੋਨ 16ਈ ਕੈਮਰਾ
ਕੈਮਰਾ ਕਿਸੇ ਵੀ ਫੋਨ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ। Google Pixel 9a ‘ਚ ਡਿਊਲ ਰੀਅਰ ਕੈਮਰਾ ਹੈ। ਮੁੱਖ ਸੈਂਸਰ 48 ਮੈਗਾਪਿਕਸਲ ਦਾ ਹੈ, ਜੋ ਆਪਟੀਕਲ ਈਮੇਜ ਸਥਿਰਤਾ ਨੂੰ ਸਪੋਰਟ ਕਰਦਾ ਹੈ। ਇਸਦੇ ਨਾਲ 13 MP ਦਾ ਅਲਟਰਾਵਾਈਡ ਲੈਂਸ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸਸਤੇ ਆਈਫੋਨ ‘ਚ 48 ਮੈਗਾਪਿਕਸਲ ਦਾ ਸਿਰਫ ਇੱਕ ਰੀਅਰ ਕੈਮਰਾ ਹੈ। ਗੂਗਲ ਫੋਨ ‘ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜਦੋਂ ਕਿ ਆਈਫੋਨ ‘ਚ 12 ਮੈਗਾਪਿਕਸਲ ਦਾ ਕੈਮਰਾ ਹੈ। ਦੋਵੇਂ ਸਮਾਰਟਫੋਨਜ਼ ‘ਚ ਸਟੀਰੀਓ ਸਪੀਕਰ ਹਨ ਅਤੇ 5G ਕਨੈਕਟੀਵਿਟੀ ਨੂੰ ਸਪੋਰਟ ਕਰਦੇ ਹਨ।
ਭਾਰਤ ‘ਚ Google Pixel 9a ਅਤੇ iphone16e ਦੀ ਕੀਮਤ
ਗੂਗਲ ਪਿਕਸਲ 9ਏ ਭਾਰਤ ‘ਚ 49,999 ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਹੈ। ਆਈਫੋਨ 16e ਦੀ ਸ਼ੁਰੂਆਤੀ ਕੀਮਤ 59900 ਰੁਪਏ ਹੈ। ਨਵੇਂ ਆਈਫੋਨ ਦਾ ਟਾਪ ਵੇਰੀਐਂਟ ਲਗਭਗ 80 ਹਜ਼ਾਰ ਰੁਪਏ ‘ਚ ਲਾਂਚ ਕੀਤਾ ਗਿਆ ਹੈ।
Read More: iPhone SE4: ਐਪਲ ਦਾ ਆਈਫੋਨ SE4 ਹੋਵੇਗਾ ਲਾਂਚ, ਜਾਣੋ ਕੀਮਤ