July 7, 2024 2:14 pm
Google

Google: ਗੂਗਲ ਦੀ ਪੈਰੇਂਟ ਕੰਪਨੀ ਅਲਫਾਬੇਟ 12000 ਕਰਮਚਾਰੀਆਂ ਦੀ ਕਰੇਗੀ ਛਾਂਟੀ

ਚੰਡੀਗੜ੍ਹ 20 ਜਨਵਰੀ 2023: ਗੂਗਲ (Google) ਦੀ ਪੇਰੈਂਟ ਕੰਪਨੀ ਅਲਫਾਬੇਟ ਆਪਣੇ 12,000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦੇ ਸੀਈਓ ਸੁੰਦਰ ਪਿਚਾਈ ਨੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਇੱਕ ਮੀਮੋ ਵਿੱਚ ਇਹ ਜਾਣਕਾਰੀ ਦਿੱਤੀ ਹੈ। ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ‘ਚ ਛਾਂਟੀ ਦੀ ਇਸ ਖ਼ਬਰ ਨਾਲ ਬਾਜ਼ਾਰ ਹੈਰਾਨ ਹੈ। ਦੋ ਦਿਨ ਪਹਿਲਾਂ ਅਲਫਾਬੇਟ ਦੇ ਮੁਕਾਬਲੇਬਾਜ਼ ਮਾਈਕ੍ਰੋਸਾਫਟ ਨੇ 10,000 ਕਰਮਚਾਰੀਆਂ ਨੂੰ ਹਟਾਉਣ ਦੀ ਗੱਲ ਕੀਤੀ ਸੀ।

ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦਾ ਐਚਆਰ ਵਿਭਾਗ, ਕਾਰਪੋਰੇਟ ਮਾਮਲੇ, ਇੰਜਨੀਅਰਿੰਗ ਅਤੇ ਉਤਪਾਦ ਵਿਭਾਗ ਦੀਆਂ ਟੀਮਾਂ ਇਸ ਛਾਂਟੀ ਵਿੱਚ ਪ੍ਰਭਾਵਿਤ ਹੋਣਗੀਆਂ। ਗੂਗਲ ਨੇ ਕਿਹਾ ਹੈ ਕਿ ਛਾਂਟੀ ਵਿਸ਼ਵ ਪੱਧਰ ‘ਤੇ ਕੀਤੀ ਜਾ ਰਹੀ ਹੈ। ਇਸ ਫੈਸਲੇ ਦਾ ਤੁਰੰਤ ਅਮਰੀਕੀ ਕਾਮਿਆਂ ‘ਤੇ ਅਸਰ ਪਵੇਗਾ।