TheUnmute.com

ਅਲਵਿਦਾ ਹਰੀ ਚੰਦ….

ਹਰੀ ਚੰਦ (Hari Chand) ਦੀ ਨਬਜ਼ ਆਮ ਦਿਨਾਂ ਵਿੱਚ 32 ਤੋਂ 35 ਤੱਕ ਇਕ ਮਿੰਟ ਵਿੱਚ ਚੱਲਦੀ ਸੀ। ਕੱਦ 5 ਫੁੱਟ 2 ਇੰਚ ਅਤੇ ਭਾਰ ਮਸਾਂ 50 ਕਿਲੋ। ਪਤਲੀਆਂ ਇਕਹਿਰਾ ਸਰੀਰ। ਪਹਿਲੇ ਨਜ਼ਰ ਉਸ ਨੂੰ ਦੇਖਣ ਵਾਲਾ ਕੋਈ ਬਿਮਾਰ ਕਿਹਾ ਇਨਸਾਨ ਸਮਝਦਾ ਸੀ।ਪਰ ਜਦੋਂ ਉਹ ਅਥਲੈਟਿਕਸ ਟਰੈਂਕ ਵਿੱਚ ਉਤਰਦਾ ਸੀ ਤਾਂ ਪਤਲੀਆਂ ਜਿਹੀਆਂ ਲੱਤਾ ਨਾਲ ਅਜਿਹਾ ਵਾ-ਵਰੋਲ਼ਾ ਬਣਦਾ ਕਿ ਕਿਸੇ ਨੂੰ ਵੀ ਨੇੜੇ ਖੰਘਣ ਦਿੰਦਾ। ਲੰਬੀਆਂ ਦੌੜਾਂ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ।

5000 ਤੇ 10000 ਮੀਟਰ ਵਿੱਚ ਉਸ ਨੇ 1978 ਦੀਆਂ ਬੈਂਕਾਕ ਏਸ਼ੀਅਨ ਗੇਮਜ਼ ਵਿੱਚ ਡਬਲ ਗੋਲ਼ਡ ਮੈਡਲ ਜਿੱਤਿਆ। ਦੋ ਵਾਰ ਹੀ ਉਸ ਨੇ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। 1976 ਦੀਆਂ ਮਾਂਟਰੀਅਲ ਓਲੰਪਿਕਸ ਤੇ 1980 ਦੀਆਂ ਮਾਸਕੋ ਓਲੰਪਿਕਸ ਦੇ ਅਥਲੀਟ ਹਰੀ ਚੰਦ ਨੇ 1975 ਵਿੱਚ ਸਿਓਲ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 10000 ਮੀਟਰ ਵਿੱਚ ਗੋਲ਼ਡ ਤੇ 5000 ਮੀਟਰ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

Hari Chand

1976 ਮਾਂਟਰੀਅਲ ਓਲੰਪਿਕਸ ਵਿੱਚ 10000 ਮੀਟਰ ਦੌੜ ਵਿੱਚ ਉਸ ਵੱਲੋਂ 10000 ਮੀਟਰ ਦੌੜ ਵਿੱਚ 28.48.72 ਸਮੇਂ ਦੇ ਨਾਲ ਕਾਇਮ ਕੀਤਾ ਨੈਸ਼ਨਲ ਰਿਕਾਰਡ 32 ਸਾਲ ਤੱਕ ਉਸ ਦੇ ਨਾਮ ਰਿਹਾ। ਹਰੀ ਚੰਦ ਨੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਹ 1500, 5000 ਤੇ 10000 ਮੀਟਰ ਵਿੱਚ ਗੋਲਡ ਮੈਡਲ ਜਿੱਤ ਕੇ ਨਵੇਂ ਕੌਮੀ ਰਿਕਾਰਡ ਵੀ ਬਣਾਏ।

ਹੁਸ਼ਿਆਰਪੁਰ ਦੇ ਢੋਲਬਾਹਾ ਪਿੰਡ ਦਾ ਜੰਮਪਲ ਹਰੀ ਚੰਦ ਸੀ.ਆਰ.ਪੀ.ਐਫ਼. ਵਿੱਚ ਡਿਪਟੀ ਕਮਾਂਡੈਟ ਰਿਟਾਇਰ ਹੋਏ ਹਰੀ ਚੰਦ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਪਹਿਲੀ ਅਪਰੈਲ 1953 ਨੂੰ ਜਨਮਿਆ ਹਰੀ ਚੰਦ 69 ਵਰ੍ਹਿਆਂ ਦੀ ਉਮਰੇ ਬੀਤੀ ਸ਼ਾਮ ਜਲੰਧਰ ਵਿਖੇ ਸਦੀਵੀਂ ਅਲਵਿਦਾ ਆਖ ਗਿਆ। ਉਸ ਦਾ ਅੰਤਿਮ ਸੰਸਕਾਰ 14 ਜੂਨ 2022 ਨੂੰ ਢੋਲਬਾਹਾ ਵਿਖੇ ਹੋਵੇਗਾ। ਆਪਣੇ ਪਿੱਛੇ ਉਹ ਪਤਨੀ, ਦੋ ਬੇਟੇ ਤੇ ਇਕ ਬੇਟੀ ਛੱਡ ਗਿਆ।

Exit mobile version